Close
Menu

ਚੀਨ ਨੇ ਪ੍ਰਧਾਨ ਮੰਤਰੀ ਦੇ ਅਰੁਣਾਚਲ ਪ੍ਰਦੇਸ਼ ਦੌਰੇ ਦਾ ਕੀਤਾ ਵਿਰੋਧ

-- 21 February,2015

ਬੀਜਿੰਗ, ਚੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ਨੂੰ ਲੈ ਕੇ ਭਾਰਤ ਨੂੰ ਸਖਤ ਵਿਰੋਧ ਦਰਜ ਕਰਾਇਆ ਹੈ ਤੇ ਕਿਹਾ ਕਿ ਸਰਹੱਦੀ ਵਿਵਾਦ ਨੂੰ ਸੁਲਝਾਉਣ ਦੇ ਲਿਹਾਜ਼ ਨਾਲ ਇਹ ਸਹੀ ਨਹੀਂ ਹੈ। ਚੀਨੀ ਵਿਦੇਸ਼ ਮੰਤਰਾਲਾ ਦੀ ਬੁਲਾਰਨ ਨੇ ਇਕ ਬਿਆਨ ‘ਚ ਕਿਹਾ ਕਿ ਭਾਰਤੀ ਪੱਖ ਦੀ ਗਤੀਵਿਧੀ ਦੋਵੇਂ ਪੱਖਾਂ ਵਿਚਕਾਰ ਵਿਵਾਦਾਂ ਨੂੰ ਸੁਲਝਾਉਣ ਤੇ ਨਿਯੰਤਰਨ ਕਰਨ ਦੇ ਲਿਹਾਜ ਨਾਲ ਪ੍ਰਭਾਵਕਾਰੀ ਨਹੀਂ ਹੈ ਤੇ ਦੁਪੱਖੀ ਰਿਸ਼ਤਿਆਂ ਦੀ ਪ੍ਰਗਤੀ ਦੇ ਆਮ ਹਾਲਾਤ ਲਈ ਵੀ ਢੁਕਵਾਂ ਨਹੀਂ ਹੈ। ਬੁਲਾਰਨ ਨੇ ਕਿਹਾ ਕਿ ਚੀਨ ਨੇ ਚੀਨ-ਭਾਰਤ ਸਰਹੱਦ ‘ਤੇ ਵਿਵਾਦਿਤ ਖੇਤਰ ਦੀ ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ‘ਤੇ ਭਾਰਤ ਦੇ ਨਾਲ ਸਖਤ ਵਿਰੋਧ ਦਰਜ ਕਰਾਇਆ ਹੈ।

Facebook Comment
Project by : XtremeStudioz