Close
Menu

ਚੀਨ ਨੇ ਭਾਰਤੀ ਭੂ-ਭਾਗ ਦੇ ਕਿਸੇ ਹਿੱਸੇ ‘ਤੇ ਕਬਜ਼ਾ ਨਹੀਂ ਕੀਤਾ : ਐਂਟਨੀ

-- 06 September,2013

images

ਨਵੀਂ ਦਿੱਲੀ- 6 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸਰਕਾਰ ਨੇ ਸ਼ੁੱਕਰਵਾਰ ਇਨ੍ਹਾਂ ਖ਼ਬਰਾਂ ਨੂੰ ਇਕ ਦਮ ਗਲਤ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਦੇ ਪ੍ਰਧਾਨ ਸ਼ਿਆਮ ਸਰਨ ਦੀ ਰਿਪੋਰਟ ਵਿਚ ਚੀਨ ਵਲੋਂ ਭਾਰਤੀ ਭੂ-ਭਾਗ ਦੇ ਕਿਸੇ ਹਿੱਸੇ ‘ਤੇ ਕਬਜ਼ਾ ਕਰਨ ਜਾਂ ਭਾਰਤ ਦੇ ਪ੍ਰ੍ਰਵੇਸ਼ ‘ਤੇ ਰੋਕ ਲਾਉਣ ਦੀ ਗੱਲ ਆਖੀ ਗਈ ਹੈ। ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਸਰਨ ਦੀ ਰਿਪੋਰਟ ਦੇ ਸੰਬੰਧ ਵਿਚ ਚਲ ਰਹੀਆਂ ਅਟਕਲਾਂ ਦਰਮਿਆਨ ਲੋਕ ਸਭਾ ‘ਚ ਦਿੱਤੇ ਬਿਆਨ ‘ਚ ਕਿਹਾ, ”ਮੈਂ ਸਦਨ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਭਾਰਤ ਦਾ ਆਪਣੇ ਭੂ-ਭਾਗ ਦੇ ਕਿਸੇ ਵੀ ਹਿੱਸੇ ਨੂੰ ਚੀਨ ਨੂੰ ਦੇ ਦੇਣ ਦਾ ਕੋਈ ਪ੍ਰਸ਼ਨ ਹੀ ਨਹੀਂ ਹੈ।”
ਉਨ੍ਹਾਂ ਨੇ ਸਦਨ ਨੂੰ ਇਹ ਵੀ ਭਰੋਸਾ ਦਿੱਤਾ ਹੈ ਕਿ ਸਰਕਾਰ ਰਾਸ਼ਟਰੀ ਹਿੱਤ ਦੀ ਸੁਰੱਖਿਆ ਲਈ ਸਰਹੱਦ ਨਾਲ ਲਗਦੇ ਖੇਤਰਾਂ ਵਿਚ ਦੇਸ਼ ਦੀਆਂ ਸਮਰਥਾਵਾਂ ਨੂੰ ਮਜ਼ਬੂਤ ਰੱਖਣਾ ਜਾਰੀ ਰੱਖੇਗੀ। ਐਂਟਨੀ ਨੇ ਕਿਹਾ, ”ਮੈਂ ਸਪੱਸ਼ਟ ਰੂਪ ਨਾਲ ਦੱਸਣਾ ਚਾਹੁੰਦਾ ਹਾਂ ਕਿ ਸ਼ਿਆਮ ਸਰਨ ਨੇ ਇਸ ਰਿਪੋਰਟ ਵਿਚ ਇਹ ਨਹੀਂ ਕਿਹਾ ਹੈ ਕਿ ਚੀਨ ਨੇ ਭਾਰਤੀ ਭੂ-ਭਾਗ ਦੇ ਕਿਸੇ ਹਿੱਸੇ ‘ਤੇ ਕਬਜ਼ਾ ਕੀਤਾ ਹੈ ਅਤੇ ਭਾਰਤ ਦੇ ਪ੍ਰਵੇਸ਼ ਕਰਨ ‘ਤੇ ਰੋਕ ਲਾਈ ਹੈ।”

Facebook Comment
Project by : XtremeStudioz