Close
Menu

ਚੀਨ : ਰੈਬੀਜ਼ ਦੇ ਟੀਕੇ ਬਣਾਉਣ ਵਾਲੀ ਕੰਪਨੀ ਨੂੰ 1.3 ਅਰਬ ਡਾਲਰ ਦਾ ਜੁਰਮਾਨਾ

-- 16 October,2018

ਬੀਜਿੰਗ— ਉਤਪਾਦਨ ਨਾਲ ਜੁੜੇ ਗਲਤ ਰਿਕਾਰਡ ਦੇਣ ਲਈ ਰੈਬੀਜ਼ ਦੇ ਟੀਕੇ ਬਣਾਉਣ ਵਾਲੀ ਇਕ ਕੰਪਨੀ ‘ਤੇ 1.3 ਅਰਬ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਘਟਨਾ ਕਾਰਨ ਪੂਰੇ ਉਦਯੋਗ ‘ਤੇ ਰਾਸ਼ਟਰ ਪੱਧਰੀ ਕਾਰਵਾਈ ਦੇ ਆਦੇਸ਼ ਦਿੱਤੇ ਗਏ। ਸਟੇਟ ਡਰੱਗ ਐਡਮਨਿਸਟ੍ਰੇਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਚਾਂਗਚੁਨ ਚਾਂਗਸ਼ੇਂਗ ਲਾਈਫ ਸਾਇੰਸਿਜ਼ ਲਿਮਟਿਡ ਤੋਂ ਟੀਕੇ ਤੇ ਦਵਾਈਆਂ ਬਣਾਉਣ ਦਾ ਲਾਇਸੈਂਸ ਵੀ ਖੋਹ ਲਿਆ ਗਿਆ।
ਇਕ ਅਚਾਨਕ ਕੀਤੀ ਗਈ ਚੈਕਿੰਗ ‘ਚ ਕੰਪਨੀ ਦੇ ਉਤਪਾਦਨ ਤੇ ਜਾਂਚ ਸਬੰਧੀ ਰਿਕਾਰਡ ‘ਚ ਛੇੜਛਾੜ ਕਰਨ ਦੀ ਗੱਲ ਦਾ ਪਤਾ ਲੱਗਾ ਸੀ, ਜਿਸ ਤੋਂ ਬਾਅਦ ਜੁਲਾਈ ‘ਚ ਕੰਪਨੀ ਦੇ ਮੁੱਖ ਦਫਤਰ ਤੇ 14 ਦੂਜੇ ਪ੍ਰਬੰਧਕਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ ‘ਚ ਰੋਸ ਪੈਦਾ ਹੋ ਗਿਆ। ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਚੋਟੀ ਦੇ 2 ਨੇਤਾ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਪ੍ਰਧਾਨ ਮੰਤਰੀ ਲੀ ਕਵਿੰਗ ਨੇ ਦੂਜੇ ਟੀਕਾ ਉਤਪਾਦਕਾਂ ਦੀ ਰਾਸ਼ਟਰ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ।

Facebook Comment
Project by : XtremeStudioz