Close
Menu

ਚੁਣੌਤੀਪੂਰਨ ਭੂਮਿਕਾ ਦੀ ਤਲਾਸ਼ ‘ਚ ਹੈ : ਅੰਮ੍ਰਿਤਾ

-- 11 September,2013

amrita-satyagaraha-big

ਮੁੰਬਈ- 11 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਆਪਣੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਸੱਤਿਆਗ੍ਰਹਿ’ ਦੀ ਸਫਲਤਾ ਤੋਂ ਖੁਸ਼ ਅਭਿਨੇਤਰੀ ਅੰਮ੍ਰਿਤਾ ਰਾਵ ਨੇ ਕਿਹਾ ਹੈ ਕਿ ਹੁਣ ਉਹ ਬਿਹਤਰ ਅਤੇ ਚੁਣੌਤੀਪੂਰਨ ਭੂਮਿਕਾਵਾਂ ਦੀ ਚੋਣ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲੇ ਅੰਮ੍ਰਿਤਾ ਨੇ ‘ਇਸ਼ਕ ਵਿਸ਼ਕ’ ਅਤੇ ‘ਮੈਂ ਹੁੰ ਨਾ’ ਫਿਲਮ ਵਿਚ ਚੁਲਬੁਲੀ ਲੜਕੀ ਦਾ ਕਿਰਦਾਰ ਨਿਭਾਇਆ ਸੀ। ਪ੍ਰਕਾਸ਼ ਝਾਅ ਦੀ ਹਾਲ ਹੀ ‘ਚ ਰਿਲੀਜ਼ ਫਿਲਮ ‘ਸੱਤਿਆਗ੍ਰਹਿ’ ‘ਚ ਉਨ੍ਹਾਂ ਨੇ ਇਕ ਅਧਿਆਪਕ ਅਤੇ ਮੈਗਾਸਟਾਰ ਅਮਿਤਾਭ ਬੱਚਨ ਦੀ ਨੂੰਹ ਦਾ ਕਿਰਦਾਰ ਨਿਭਾਇਆ ਹੈ। ਅੰਮ੍ਰਿਤਾ ਹੁਣ ਆਪਣੇ ਕੈਰੀਅਰ ਨੂੰ ਉੱਚਾਈ ਦੇਣਾ ਚਾਹੁੰਦੀ ਹੈ।
ਅੰਮ੍ਰਿਤਾ ਨੇ ਦੱਸਿਆ ਕਿ ‘ਸੱਤਿਆਗ੍ਰਹਿ’ ਨੇ ਮੇਰੇ ਅੰਦਰ ਦੀ ਅਭਿਨੇਤਰੀ ਨੂੰ ਬਾਹਰ ਕੱਢਿਆ ਹੈ ਅਤੇ ਇਸ ਫਿਲਮ ਨਾਲ ਜੁੜ ਕੇ ਮੈਂ ਮਾਣ ਮਹਿਸੂਸ ਕਰ ਰਹੀ ਹਾਂ। ਇਸ ਦੇ ਬਾਅਦ ਮੈਂ ਜੋ ਕੁਝ ਵੀ ਕਰਾਂਗੀ ਉਹ ਇਸ ਲਈ ਫਿਲਮ ਦੇ ਮੁਕਾਬਲੇ ਦਿਲਚਸਪ, ਬਿਹਤਰ ਅਤੇ ਚੁਣੌਤੀਪੂਰਨ ਹੋਵੇਗਾ। ਇਸ ਫਿਲਮ ਨੇ ਇਕ ਅਭਿਨੇਤਰੀ ਦੇ ਤੌਰ ‘ਤੇ ਮੇਰੇ ਲਈ ਕਈ ਦਰਵਾਜ਼ੇ ਖੋਲ ਦਿੱਤੇ ਹਨ।

Facebook Comment
Project by : XtremeStudioz