Close
Menu

‘ਚੇਨਈ ਐਕਸਪ੍ਰੈਸ’ ਮਨੋਰੰਜਨ ਨਾਲ ਭਰਪੂਰ ਫਿਲਮ : ਸ਼ਾਹਰੁਖ ਖਾਨ

-- 05 August,2013

images (4)

ਨਵੀਂ ਦਿੱਲੀ- ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਚੇਨਈ ਐਕਸਪ੍ਰੈਸ’ ਇਕ ਪਰਿਵਾਰਕ ਮਨੋਰੰਜਕ ਨਾਲ ਭਰਪੂਰ ਫਿਲਮ ਹੈ। ਸ਼ਾਹਰੁਖ ਨੇ ਆਪਣੀ ਆਉਣ ਵਾਲੀ ਫਿਲਮ ਦੀ ਚਰਚਾ ਕਰਦੇ ਹੋਏ ਦੱਸਿਆ, ”ਮੇਰੀ ਫਿਲਮ ਆਮ ਜਨਤਾ ਲਈ ਹੁੰਦੀ ਹੈ ਅਤੇ ਚੇਨਈ ਐਕਸਪ੍ਰੈਸ ਵੀ ਆਮ ਜਨਤਾ ਲਈ ਬਣਾਈ ਗਈ ਹੈ ਇਸ ਲਈ ਇਸ ਫਿਲਮ ਨੂੰ ਚੰਗੀ ਤਰ੍ਹਾਂ ਪ੍ਰਮੋਟ ਕਰਨਾ ਜ਼ਰੂਰੀ ਹੈ।
ਸ਼ਾਹਰੁਖ ਖਾਨ ਨੇ ਕਿਹਾ, ”ਰੋਹਿਤ ਸ਼ੈਟੀ ਦੀਆਂ ਫਿਲਮਾਂ ਵਿਚ ਕਾਮੇਡੀ, ਡਰਾਮਾ, ਰੋਮਾਂਸ ਅਤੇ ਐਕਸ਼ਨ ਹੁੰਦਾ ਹੈ। ਚੇਨਈ ਐਕਸਪ੍ਰੈਸ ਇਕ ਕਾਮੇਡੀ ਫਿਲਮ ਹੈ ਜਿਸ ਵਿਚ ਪ੍ਰੇਮ ਕਹਾਣੀ ਵੀ ਹੈ, ਪਰ ਇਹ ਫਿਲਮ ‘ਕੁਛ ਕੁਛ ਹੋਤਾ ਹੈ’ ਅਤੇ ‘ਦਿਲਵਾਲੇ ਦੁਲਹਨੀਆ ਲੇ ਜਾਏਗੇ’ ਵਰਗੀ ਨਹੀਂ ਹੈ। ਇਹ ਫਿਲਮ ਇਕ ਪਰਿਵਾਰਕ ਮਨੋਰੰਜਕ ਫਿਲਮ ਹੈ। ਇਸ ਫਿਲਮ ਵਿਚ ਐਕਸ਼ਨ ਵੀ ਹੈ ਅਤੇ ਤੁਸੀਂ ਆਪਣੇ ਪੂਰੇ ਪਰਿਵਾਰ ਨਾਲ ਬੈਠ ਕੇ ਇਸ ਫਿਲਮ ਨੂੰ ਦੇਖ ਸਕਦੇ ਹੋ। ਇਹ ਫਿਲਮ 9 ਅਗਸਤ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।

Facebook Comment
Project by : XtremeStudioz