Close
Menu

ਚੇਨਈ ਦੀ ਪੰਜਾਬ ’ਤੇ ਵੱਡੀ ਜਿੱਤ

-- 26 April,2015

ਚੇਨੲੀ, ਬਰੈਂਡਨ ਮੈਕੁਲਮ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਅੱਜ ਚੇਨੲੀ ਸੁੁਪਰਕਿੰਗਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਇਕਪਾਸਡ਼ ਮੁਕਾਬਲੇ ਵਿੱਚ 97 ਦੌਡ਼ਾਂ ਨਾਲ ਹਰਾ ਦਿੱਤਾ। ਪੰਜਾਬ ਦੀ ਟੀਮ 9 ਵਿਕਟਾਂ ’ਤੇ 95 ਦੌਡ਼ਾਂ ਹੀ ਬਣਾ ਸਕੀ ਜਦਿਕ ਚੇਨਈ ਨੇ ਉਸ ਨੂੰ 3 ਿਵਕਟਾਂ ’ਤੇ 192 ਦੌਡ਼ਾਂ ਦੀ ਚੁਣੌਤੀ ਦਿੱਤੀ ਸੀ। ਇਸ ਜਿੱਤ ਨਾਲ ਚੇਨੲੀ ਆੲੀਪੀਐਲ ਸੀਜ਼ਨ -8 ਵਿੱਚ ਸਭ ਤੋਂ ੳੁਪਰ ਹੋ ਗਿਆ ਹੈ। ਦੂਜੇੋ ਪਾਸੇ ਪੰਜਾਬ ਦੀ ਇਹ ਚੌਥੀ ਹਾਰ ਹੈ।ੳੁਹ ਚਾਰ ਅੰਕਾਂ ਨਾਲ ਸਭ ਤੋਂ ਹੇਠਾਂ ਖਿਸਕ ਗਿਆ ਹੈ।ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਬਰੈਂਡਨ ਮੈਕੁਲਮ ਨੇ ਸ਼ੁਰੂ ’ਚ ਮਿਲੇ ਜੀਵਨ ਦਾਨ ਦਾ ਲਾਭ ਲੈਂਦਿਆਂ 66 ਦੌਡ਼ਾਂ ਦੀ ਤੇਜ਼ ਪਾਰੀ ਖੇਡੀ ਜਦ ਕਿ ਕਪਤਾਨ ਮਹਿੰਦਰ ਸਿੰਘ ਧੋਨੀ ਦੀਆਂ ਨਾਬਾਦ 41 ਦੌਡ਼ਾਂ ਦੀ ਪਾਰੀ ਦੀ ਮਦਦ ਨਾਲ ਚੇਨੱੲੀ ਸੁੁਪਰਕਿੰਗਜ਼ ਨੇ ਕਿੰਗਜ਼ ਇਲੈਵਨ ਪੰਜਾਬ ਖਿਲਾਫ 3 ਵਿਕਟਾਂ ’ਤੇ 192 ਦੌਡ਼ਾਂ ਦੀ ਚੁਣੌਤੀ ਪੇਸ਼ ਕਰ ਦਿੱਤੀ। ਮੈਕੁਲਮ ਨੇ 44 ਗੇਂਦਾਂ ਵਿੱਚ 8 ਚੌਕੇ ਤੇ 3 ਛੱਕੇ ਮਾਰੇ।

Facebook Comment
Project by : XtremeStudioz