Close
Menu

ਚੇਨੲੀ ਦੀ ਕੋਲਕਾਤਾ ’ਤੇ ਰੋਮਾਂਚਿਕ ਜਿੱਤ

-- 29 April,2015

ਚੇਨੲੀ, ਚੇਨੲੀ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾੲੀਟਰਾੲੀਡਰਜ਼ ਵਿਚਾਲੇ ਖੇਡਿਆ ਗਿਆ ਆੲੀਪੀਐਲ ਦਾ ਰੋਮਾਂਚਕ ਮੈਚ ਅੱਜ ਚੇਨੲੀ ਨੇ ਦੋ ਦੌਡ਼ਾਂ ਨਾਲ ਜਿੱਤ ਲਿਆ। ਅੱਜ ਪਹਿਲੀ ਪਾਰੀ ਖੇਡਦਿਆਂ ਚੇਨੲੀ ਸੁਪਰਕਿੰਗਜ਼ ਨੇ ਕੁੱਲ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ’ਤੇ 134 ਦੌਡ਼ਾਂ ਹੀ ਬਣਾ ਕੇ ਕੋਲਕਾਤਾ ਅੱਗੇ ਜਿੱਤ ਲੲੀ 135 ਦੌਡ਼ਾਂ ਦਾ ਟੀਚਾ ਰੱਖਿਆ, ਪਰ ਜਵਾਬ ਵਿੱਚ ਕੋਲਕਾਤਾ ਦੀ ਟੀਮ 132 ਦੌਡ਼ਾਂ ਹੀ ਬਣਾ ਸਕੀ।
ਪਹਿਲੀ ਪਾਰੀ ਦੌਰਾਨ ਕੋਲਕਾਤਾ ਦੇ ਗੇਂਦਬਾਜ਼ਾਂ ਆਂਦਰੇ ਰਸਲ ਅਤੇ ਪੀਯੂਸ਼ ਚਾਵਲਾ ਨੇ ਵਧੀਆ ਪ੍ਰਦਰਸ਼ਨ ਕਰਦਿਆਂ 26-26 ਦੌਡ਼ਾਂ ਦੇ ਕੇ 2-2 ਵਿਕਟਾਂ ਹਾਸਲ ਕੀਤੀਆਂ। ਚੇਨੲੀ ਸੁਪਰ ਕਿੰਗਜ਼ ਵੱਲੋਂ ਫਾਫ ਡੂ ਪਲੇਸਿਸ ਨੇ ਨਾਬਾਦ 29 ਅਤੇ ਰਵਿੰਦਰ ਜਡੇਜਾ ਨੇ 15 ਦੌਡ਼ਾਂ ਨਾਲ ਛੇਵੀਂ ਵਿਕਟ ਲੲੀ 36 ਦੌਡ਼ਾਂ ਜੋਡ਼ ਕੇ ਟੀਮ ਨੂੰ ਇਸ ਸਕੋਰ ਤੱਕ ਪਹੁੰਚਾਇਆ। ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆੲੀ ਚੇਨੲੀ ਦੀ ਟੀਮ ਵੱਲੋਂ ਡਵੇਨ ਸਮਿੱਥ ਨੇ 25 ਅਤੇ ਮੈਕੁਲਮ ਨੇ 19 ਦੌਡ਼ਾਂ ਬਣਾੲੀਆਂ। ਸੁਰੇਸ਼ ਰੈਣਾ 21 ਗੇਂਦਾਂ ਵਿੱਚ 17 ਦੌਡ਼ਾਂ ਬਣਾੲੀਆਂ। ਟੀਮ ਦੇ ਕਪਤਾਨ ਮਹਿੰਦਰ ਸਿੰਘ ਸਿਰਫ਼ ਤਿੰਨ ਦੌਡ਼ਾਂ ਹੀ ਬਣਾ ਸਕੇ।
ਟੀਚੇ ਦਾ ਪਿੱਛਾ ਕਰਨ ਮੈਦਾਨ ਵਿੱਚ ੳੁੱਤਰੀ ਕੋਲਕਾਤਾ ਟੀ ਸ਼ੁਰੂਆਤ ਕੋੲੀ ਜ਼ਿਆਦਾ ਵਧੀਆ ਨਹੀਂ ਰਹੀ। ਕੋਲਕਾਤਾ ਦੇ ਪਹਿਲੇ ਬੱਲੇਬਾਜ਼ ਗੌਤਮ ਗੰਭੀਰ ਸਿਰਫ਼ ਇੱਕ ਦੌਡ਼ ਬਣਾ ਕੇ ਆੳੁੂਟ ਹੋ ਗਏ। ਰੋਬਿਨ ੳੁਥੱਪਾ ਨੇ 39 ਅਤੇ ਅਸ਼ਵਿਨ ਨੇ 15 ਦੌਡ਼ਾਂ ਬਣਾੲੀਆਂ। ਯਾਦਵ 16 ਦੌਡ਼ਾਂ ਬਣਾ ਕੇ ਮੋਹਿਤ ਸ਼ਰਮਾ ਦਾ ਸ਼ਿਕਾਰ ਬਣੇ। ਯੂਸਫ਼ ਪਠਾਨ 13 ਦੌਡ਼ਾਂ ਬਣਾ ਕੇ ਆੳੂਟ ਹੋ ਗਿਆ। ਆਰਐਨ ਟੈਨ ਡੋਇਸ਼ਟੇ 38 ਦੌਡ਼ਾਂ ’ਤੇ ਨਾਬਾਦ ਰਹੇ। ਰਸਲ, ਕਮਿਨਸ, ਚਾਵਲਾ ਅਤੇ ੳੁਮੇਸ਼ ਯਾਦਵ ਬਿਨਾਂ ਖਾਤਾ ਖੋਲ੍ਹੇ ਹੀ ਆੳੂਟ ਹੋ ਗਏ, ਜਦਕਿ ਜੇਬੀ ਗੌਗ ਦੋ ਦਡ਼ਾਂ ’ਤੇ ਨਾਬਾਦ ਰਹੇ। ਚੇਨੲੀ ਵੱਲੋਂ ਬਰੇਵੋ ਨੇ ਤਿੰਨ, ਅਸ਼ਵਿਨ ਨੇ ਦੋ ਅਤੇ ਸ਼ਰਮਾ, ਨਹਿਰਾ ਤੇ ਪਾਂਡੇ ਨੇ ਇੱਕ ਇੱਕ ਵਿਕਟ ਹਾਸਲ ਕੀਤੀ।

Facebook Comment
Project by : XtremeStudioz