Close
Menu

ਚੈਂਪੀਅਨਜ਼ ਲੀਗ: ਟ੍ਰਿਨੀਡਾਡ ਨੇ ਬ੍ਰਿਜ਼ਬਨ ਨੂੰ ਦਿੱਤੀ ਮਾਤ

-- 23 September,2013

BH match against TT

ਰਾਂਚੀ, 23 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਟ੍ਰਿਨੀਡਾਡ ਐਂਡ ਟੋਬੈਗੋ ਨੇ ਅੱਜ ਇੱਥੇ ਚੈਂਪੀਅਨਜ਼ ਲੀਗ ਟੀ-20 ਮੈਚ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬ੍ਰਿਸਬੇਨ ਹੀਟਜ਼ ਨੂੰ 25 ਦੌੜਾਂ ਨਾਲ ਮਾਤ ਦੇ ਕੇ ਚਾਰ ਅੰਕ ਬਟੋਰੇ ਹਨ। ਬ੍ਰਿਜ਼ਬਨ ਹੀਟਜ਼ ਨੇ ਤੇਜ਼ ਗੇਂਦਬਾਜ਼ ਅਲੈਸਟੇਅਰ ਮੈਕਡਰਮੋਟ ਦੇ ਚਾਰ ਵਿਕਟਾਂ ਉਡਾਉਣ ਕਾਰਨ ਟ੍ਰਿਨੀਡਾਡ ਐਂਡ ਟੋਬੈਗੋ ਟੀਮ ਦੇ ਬੱਲੇਬਾਜ਼ ਨੌਂ ਵਿਕਟਾਂ ’ਤੇ 135 ਦੌੜਾਂ ਹੀ ਬਣਾ ਸਕੇ।

ਟ੍ਰਿਨੀਡਾਡ ਐਂਡ ਟੋਬੈਗੋ ਟੀਮ ਦੇ ਗੇਂਦਬਾਜ਼ਾਂ ਨੇ ਬ੍ਰਿਜ਼ਬਨ ਹੀਟਜ਼  ਨੂੰ 18.4 ਓਵਰਾਂ ਵਿਚ 110 ਦੌੜਾ ’ਤੇ ਢੇਰ ਕਰ ਦਿੱਤਾ। ਟ੍ਰਿਨੀਡਾਡ ਐਂਡ ਟੋਬੈਗੋ ਦੇ ਰਵੀ ਰਾਮਪਾਲ ਨੇ 3.4 ਓਵਰਾਂ ਵਿਚ 14 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਰਿਆਦ ਐਮਰਿਟ ਅਤੇ ਸੁਨੀਲ ਨਾਰਾਇਣ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ ਜਦੋਂਕਿ ਸੈਮੂਅਲ ਬਦਰੀ ਨੇ ਇਕ ਵਿਕਟ ਹਾਸਲ ਕੀਤੀ। ਬ੍ਰਿਜ਼ਬਨ ਦੇ ਇਕ ਤੋਂ ਬਾਅਦ ਇਕ ਖਿਡਾਰੀ ਆਊਟ ਹੁੰਦੇ ਗਏ। ਸਲਾਮੀ ਬੱਲੇਬਾਜ਼ ਜੋ ਬਰਨਸ (43 ਦੌੜਾਂ) ਤੋਂ ਬਿਨਾਂ ਹੋਰ ਕੋਈ ਬੱਲੇਬਾਜ਼ ਜ਼ਿਆਦਾ ਦੇਰ ਤਕ ਪਿੱਚ  ’ਤੇ ਟਿਕ ਨਾ ਸਕਿਆ। ਕਪਤਾਨ ਜੇਮਸ ਹੋਪਸ 4 ਦੌੜਾਂ ਬਣਾ ਕੇ ਤਿੰਨ ਓਵਰਾਂ ਵਿਚ ਆਊਟ ਹੋ ਗਿਆ। ਉਸ ਨੂੰ ਰਾਮਪਾਲ ਨੇ ਬੋਲਡ ਕੀਤਾ। ਪੀਟਰ ਫੋਰੈਸਟ ਨੇ 16 ਦੌੜਾਂ ਅਤੇ ਡੇਨੀਅਲ ਕ੍ਰਿਸਟੀਅਨ ਨੇ 13 ਦੌੜਾਂ ਬਣਾਈਆਂ। ਬੇਨ ਕਟਿੰਗ ਨੇ 17 ਦੌੜਾਂ ਦੀ ਪਾਰੀ ਖੇਡੀ।
ਬ੍ਰਿਜ਼ਬਨ ਨੂੰ ਆਖਰੀ ਦੋ ਓਵਰਾਂ ਵਿਚ 29 ਦੌੜਾਂ ਦੀ ਜ਼ਰੂਰਤ ਸੀ ਪਰ ਇਸ ਸਮੇਂ ਤਕ ਟੀਮ ਅੱਠ ਵਿਕਟਾਂ ਗੁਆ ਚੁੱਕੀ ਸੀ। ਰਾਮਪਾਲ ਨੇ 19ਵੇਂ ਓਵਰ ਵਿਚ ਦੋ ਵਿਕਟਾਂ ਡੇਗ ਕੇ ਆਸਟਰੇਲੀਆਈ ਟੀਮ ਦੀ ਪਾਰੀ ਖਤਮ ਕੀਤੀ।
ਇਸ ਤੋਂ ਪਹਿਲਾਂ ਟ੍ਰਿਨੀਡਾਡ ਐਂਡ ਟੋਬੈਗੋ ਦੀ ਸ਼ੁਰੂਆਤ ਵੀ ਠੀਕ ਨਹੀਂ ਰਹੀ ਸੀ। ਇਸ ਟੀਮ ਦੇ ਕਪਤਾਨ ਦਿਨੇਸ਼ ਰਾਮਦੀਨ (48 ਦੌੜਾਂ) ਨੂੰ ਛੱਡ ਕੇ ਹੋਰ ਕੋਈ ਬੱਲੇਬਾਜ਼ ਖਾਸ ਖੇਡ ਨਹੀਂ ਦਿਖਾ ਸਕਿਆ। ‘ਮੈਨ ਆਫ ਦਿ ਮੈਚ’ ਰਾਮਦੀਨ ਨੇ 38 ਗੇਂਦਾਂ ਦਾ ਸਾਹਮਣਾ ਕਰਦਿਆਂ ਚਾਰ ਚੌਕੇ ਅਤੇ ਦੋ ਛੱਕੇ ਜੜੇ। ਉਹ ਕੈਚ ਆਊਟ ਹੋਏ। ਮੈਕਡਰਮੋਟ ਨੇ 37 ਦੌੜਾਂ ਦੇ ਕੇ ਚਾਰ ਖਿਡਾਰੀ ਆਊਟ ਕੀਤੇ। ਆਫ ਸਪਿੰਨਰ ਨਾਥਨ ਹਾਰਟਜ਼ ਨੇ ਚਾਰ ਓਵਰਾਂ ਵਿਚ 22 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ ਜਦੋਂ ਕਿ ਕੇਮਾਰ ਰੋਚ, ਡੇਨੀਅਲ ਕ੍ਰਿਸਟੀਅਨ ਅਤੇ ਬੇਨ ਕਟਿੰਗ ਨੂੰ ਇਕ-ਇਕ ਵਿਕਟ ਮਿਲੀ। ਟ੍ਰਿਨੀਡਾਡ ਦੀ ਅੱਧੀ ਟੀਮ 11ਵੇਂ ਓਵਰ ਤਕ ਆਊਟ ਹੋ ਚੁੱਕੀ ਸੀ। ਬਦਰੀ ਨੇ ਮੈਕਡਰਮੋਟ ਦੀ ਗੇਂਦ  ’ਤੇ ਲਗਾਤਾਰ ਦੋ ਛੱਕੇ ਜੜੇ। ਉਹ ਤੇ ਰਾਮਪਾਲ ਨਾਬਾਦ ਰਹੇ।

Facebook Comment
Project by : XtremeStudioz