Close
Menu

ਚੋਟੀ ‘ਤੇ ਪਹੁੰਚਣਾ ਚੇਨਈ ਦਾ ਟੀਚਾ : ਬ੍ਰਾਵੋ

-- 14 May,2015

ਨਵੀਂ ਦਿੱਲੀ, ਚੇਨਈ ਸੁਪਰ ਕਿੰਗਜ਼ ਨੂੰ ਆਪਣੇ 13ਵੇਂ ਮੁਕਾਬਲੇਵਿਚ ਬੇਸ਼ੱਕ ਦਿੱਲੀ ਡੇਅਰਡੇਵਿਲਜ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ ਪਰ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਇਸ ਟੀਮ ਦੇ ਚਮਤਕਾਰੀ ਆਲਰਾਊਂਡਰ ਡਵੇਨ ਬ੍ਰਾਵੋ ਦਾ ਕਹਿਣਾ ਹੈ ਕਿ ਟੀਮ ਦਾ ਟੀਚਾ ਆਈ. ਪੀ. ਐੱਲ.-8 ਦੀ ਅੰਕ ਸੂਚੀ ਵਿਚ ਚੋਟੀ’ਤੇ ਪਹੁੰਚਣਾ ਹੈ। ਬ੍ਰਾਵੋ ਨੇ ਇੱਥੇ ਇਕ ਪ੍ਰੋਗਰਾਮ ਦੌਰਾਨ ਕਿਹਾ, ”ਆਈ. ਪੀ. ਐੱਲ. ਅੰਕ ਸੂਚੀ ਵਿਚ ਛੇਟ ਟੀਮਾਂ ਪਲੇਅ ਆਫ ਵਿਚ ਪਹੁੰਚਣ ਦੀ ਦੌੜ ਵਿਚਸਖਤ ਸੰਘਰਸ਼ ਕਰ ਰਹੀਆਂ ਹਨ। ਅਸੀਂ ਬੇਸ਼ੱਕ ਕੱਲ ਦਿੱਲੀ ਤੋਂ ਹਾਰ ਗਏ ਪਰ ਸਾਡੇ ਕੋਲ ਹੁਣ ਵੀ ਇਕ ਮੈਚ ਬਾਕੀ ਹੈ, ਜਿਸ ਨੂੰਅਸੀਂ ਜਿੱਤ ਕੇ ਅੰਕ ਸੂਚੀ ਵਿਚ ਚੋਟੀ ‘ਤੇ ਪਹੁੰਚਣਾ ਚਾਹੁੰਦੇ ਹਾਂ।” ਆਪਣੀ ਟੀਮ ਦੇ ਕਪਾਤਨ ਧੋਨੀ ਦੀ ਸ਼ਲਾਘਾ ਕਰਦੇ ਹੋਏ ਬ੍ਰਾਵੋ ਨੇ ਕਿਹਾ ਕਿ ਐੱਮ. ਐੱਸ. ਨੂੰ ਆਪਣੇ ਖਿਡਾਰੀਆਂ ਨੂੰ ਜੋ ਕੁਝ ਕਹਿਣਾ ਹੁੰਦਾ ਹੈ, ਉਹ ਮੈਦਾਨ ਵਿਚ ਮੈ ਦੌਰਾਨ ਹੀ ਕਹਿੰਦੇ ਹਨ। ਮੈਚ ਖਤਮ ਹੋਣ ਤੋਂ ਬਾਅਦ ਧੋਨੀ ਡ੍ਰੈਸਿੰਗ ਰੂਮ ਵਿਚ ਸਭ ਤੋਂ ਵੱਧ ਰਿਲੈਕਸ ਰਹਿੰਦੇ ਹਨ। ਮੈਚ ਤੋਂ ਬਾਅਦ ਖਿਡਾਰੀਆਂ ਵਿਚਾਲੇ ਕੋਈ ਵੀ ਗੱਲ ਹੋਵੇ ਤੇ ਇਸ਼ ਵਿਚ ਐੱਮ. ਐੱਸ. ਕੋਈ ਦਖਲ ਨਹੀਂ ਦਿੰਦੇ।

Facebook Comment
Project by : XtremeStudioz