Close
Menu

ਚੋਣਾਂ ਜਿੱਤਣ ਤੇ ਕਰਾਂਗੇ ਹੋਮ ਰੈਨੋਵੇਸ਼ਨ ਟੈਕਸ ਕਰੈਡਿਟ ਨੂੰ ਪੱਕੇ ਤੌਰ ਤੇ ਲਾਗੂ – ਹਾਰਪਰ

-- 05 August,2015

ਓਟਾਵਾ: ਟੋਰਾਂਟੋ ਸ਼ਹਿਰ ਦੇ ਨਾਰਥ ਯਾਰਕ ਇਲਾਕੇ ਵਿਚ ਹੋਈ ਰੈਲੀ ਵਿਚ ਬੋਲਦਿਆਂ ਕੰਸਰਵੇਟਿਵ ਆਗੂ ਸਟੀਫਨ ਹਾਰਪਰ ਨੇ ਵਾਅਦਾ ਕੀਤਾ ਕਿ ਅਗਰ ਉਹ ਅਕਤੂਬਰ ਮਹੀਨੇ ਫੈਡਰਲ ਚੋਣ ਜਿਤਦੇ ਹਨ ਤਾਂ ਪੱਕੇ ਤੌਰ ਤੇ ਹੋਮ ਰੈਨੋਵੇਸ਼ਨ ਟੈਕਸ ਕਰੈਡਿਟ ਲਾਗੂ ਕਰਨਗੇ। ਟੋਰਾਂਟੋ ਵਿਚ ਵਧਦੀਆਂ ਘਰਾਂ ਦੀ ਕੀਮਤਾਂ ਨੂੰ ਦੇਖਦੇ ਹੋਏ ਅਤੇ ਪਹਿਲਾਂ ਤੋਂ ਘਰਾਂ ਵਿਚ ਰਹਿ ਰਹੇ ਲੋਕਾਂ ਲਈ ਇਸ ਸਹੂਲਤ ਨਾਲ ਜਿੰਦਗੀ ਕਾਫੀ ਸੌਖਾਲੀ ਹੋ ਜਾਵੇਗੀ।

ਇਸ ਯੋਜਨਾ ਨੂੰ ਲਾਗੂ ਕਰਨ ਲਈ ਸਰਕਾਰ ਉੱਪਰ 1.5 ਬਿਲੀਅਨ ਡਾਲਰ ਸਲਾਨਾ ਦਾ ਭਾਰ ਪਵੇਗਾ ਅਤੇ ਇਸ ਯੋਜਨਾ ਨੂੰ 2016/17 ਵਿਚ ਲਾਗੂ ਕੀਤਾ ਜਾ ਸਕੇਗਾ।

ਹਾਰਪਰ ਨੇ ਕਿਹਾ ਕਿ ਕੈਨੇਡੀਅਨ ਲੋਕਾਂ ਲਈ ਘਰ ਸੱਭ ਤੋਂ ਵੱਡੀ ਜਾਇਦਾਦ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਲੋਕ ਆਪਣੀ ਜਰੂਰਤ ਮੁਤਾਬਕ ਘਰਾਂ ਵਿਚ ਫੇਰ ਬਦਲ ਕਰ ਸਕਣਗੇ ਅਤੇ ਇਸ ਨਾਲ ਘਰਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਵੇਗਾ।

ਜਿ਼ਕਰਯੋਗ ਹੈ ਕਿ ਇਸ ਕਰੈਡਿਟ ਯੋਜਨਾ ਨੂੰ ਸਾਲ 2009 ਵਿਚ ਆਰਜ਼ੀ ਤੌਰ ਤੇ ਲਾਗੂ ਕੀਤਾ ਗਿਆ ਸੀ। ਇਸ ਯੋਜਨਾ ਵਿਚ ਕੁੱਲ ਰੈਨੋਵੇਸ਼ਨ ਖਰਚਿਆਂ ਦਾ 15 ਫੀਸਦੀ ਹਿੱਸਾ ਜੋ ਕਿ 1000 ਤੋਂ 5000 ਡਾਲਰ ਸਲਾਨਾ ਹੋ ਸਕਦਾ ਹੈ। ਪਰ ਇਸ ਯੋਜਨਾ ਨੂੰ ਤਾਂ ਹੀ ਲਾਗੂ ਕੀਤਾ ਜਾ ਸਕੇਗਾ ਅਗਰ ਕੈਨੇਡਾ ਦੇ ਆਰਥਿਕ ਹਾਲਾਤ ਇਸ ਦੀ ਇਜ਼ਾਜ਼ਤ ਦੇਣਗੇ।

ਹਾਰਪਰ ਵਲੋਂ ਇਸ ਯੋਜਨਾ ਦਾ ਐਲਾਨ ਟੋਰਾਂਟੋ ਵਿਖੇ ਕੀਤਾ ਗਿਆ ਜਿਥੇ ਔਸਤਨ ਡਿਟੈਚ ਘਰਾਂ ਦੀਆਂ ਕੀਮਤਾਂ 1 ਮਿਲੀਅਨ ਡਾਲਰ ਨੂੰ ਪਾਰ ਕਰ ਚੁੱਕੀਆਂ ਹਨ। ਇਸ ਯੋਜਨਾ ਤਹਿਤ ਹਰ ਇੱਕ ਮਕਾਨ ਮਾਲਿਕ ਨੂੰ ਫਾਇਦਾ ਅਪੜੇਗਾ।

ਟੋਰਾਂਟੋ ਅਤੇ ਇਸ ਨਾਲ ਲਗਦੇ ਹਲਕੇ ਹਮੇਸ਼ਾ ਹੀ ਚੋਣਾਂ ਲਈ ਦਿਲਚਸਪ ਇਲਾਕੇ ਰਹੇ ਹਨ। ਮੰਗਲਵਾਰ ਨੂੰ ਹੋਈ ਇਸ ਰੈਲੀ ਵਿਚ ਹਾਰਪਰ ਨੂੰ ਟੋਰਾਂਟੋ ਦੇ ਮੈਂਬਰ ਪਾਰਲੀਮੈਂਟ ਜੋਅ ਓਲੀਵਰ ਵਲੋਂ ਮੁਖਾਤਿਬ ਕਰਵਾਇਆ ਗਿਆ। ਓਲੀਵਰ ਵਲੋਂ ਇਸ ਸੀਟ ਨੂੰ ਪਹਿਲੀ ਵੇਰਾਂ 2011 ਵਿਚ ਲਿਬਰਲਾਂ ਤੋਂ ਜਿਤਿਆ ਗਿਆ ਸੀ। ਇਸ ਵਾਰ ਚੋਣਾਂ ਵਿਚ ਉਨ੍ਹਾਂ ਨੂੰ ਇਸ ਹਲਕੇ ਵਿਚ ਮਾਰਕੋ ਮੈਂਡੀਸੀਨੋ ਦਾ ਸਾਹਮਣਾ ਕਰਨਾ ਪਵੇਗਾ। ਮਾਰਕੋ ਮੈਂਡੀਸੀਨੋ ਹਾਲ ਵਿਚ ਹੀ ਟੋਰੀ ਪਾਰਟੀ ਛੱਡ ਕੇ ਲਿਬਰਲ ਪਾਰਟੀ ਵਿਚ ਪ੍ਰਵੇਸ਼ ਕੀਤੀ ਇਵ ਐਡਮਜ਼ ਤੋਂ ਲਿਬਰਲ ਨੌਮੀਨੇਸ਼ਨ ਜਿਤੇ ਹਨ।

Facebook Comment
Project by : XtremeStudioz