Close
Menu

ਚੋਣਾਂ ਤੋਂ ਪਹਿਲਾਂ ਦੇ ਸਰਵੇਖਣਾਂ ‘ਤੇ ਰੋਕ ਲੱਗੇ : ਕੁਰੈਸ਼ੀ

-- 01 December,2013

ਨਵੀਂ ਦਿੱਲੀ – ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸ. ਵਾਈ. ਕੁਰੈਸ਼ੀ ਨੇ ਚੋਣਾਂ ਤੋਂ ਪਹਿਲਾਂ ਦੇ ਸਰਵੇਖਣਾਂ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਪ੍ਰਸਿੱਧ ਪੱਤਰਕਾਰ ਸੀਮਾ ਮੁਸਤਫਾ ਵਲੋਂ ਸੰਪਾਦਿਤ ਉਕਤ ਕਿਤਾਬ ‘ਚ ਲਿਖੇ ਆਪਣੇ ਲੇਖ ‘ਚ ਕੁਰੈਸ਼ੀ ਨੇ ਇਸ ਗੱਲ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ ਕਿ ਚੋਣਾਂ ਤੋਂ ਪਹਿਲਾਂ ਆਉਣ ਵਾਲੇ ਸਰਵੇਖਣਾਂ ਦਾ ਵੋਟਰ ‘ਤੇ ਚੰਗਾ ਅਸਰ ਨਹੀਂ ਪੈਂਦਾ। ਮੀਡੀਆ ਇਸ ਸਮੇਂ ਬਹੁਤ ਤਾਕਤਵਰ ਹੈ ਅਤੇ ਉਸ ਨੂੰ ਆਪਣੀ ਜ਼ਿੰਮੇਵਾਰੀ ਵਧੀਆ ਢੰਗ ਨਾਲ ਨਿਭਾਉਣੀ ਚਾਹੀਦੀ ਹੈ। ਜਿਸ ਤਰ੍ਹਾਂ ਸਿਆਸੀ ਪਾਰਟੀਆਂ ਲਈ ਚੋਣ ਕਮਿਸ਼ਨ ਇਕ ਰੈਗੂਲੇਟਰ ਵਜੋਂ ਕੰਮ ਕਰਦਾ ਹੈ, ਉਸੇ ਤਰ੍ਹਾਂ ਮੀਡੀਆ ਲਈ ਵੀ ਇਕ ਰੈਗੂਲੇਟਰ ਹੋਣਾ ਚਾਹੀਦਾ ਹੈ।

Facebook Comment
Project by : XtremeStudioz