Close
Menu

ਚੋਣਾਂ ਤੋਂ ਪਹਿਲੇ ਨੇਪਾਲ ‘ਚ ਹਿੰਸਾ ਵਧੀ

-- 12 November,2013

ਕਾਠਮਾਂਡੂ-ਨੇਪਾਲ ‘ਚ ਸੰਵਿਧਾਨ ਸਭਾ ਦੇ ਲਈ 19 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਖਿਲਾਫ ਨੇਪਾਲ ਦੀ ਕਮਿਊਨਿਸਟ ਪਾਰਟੀ-ਮਾਓਵਾਦੀ (ਸੀ. ਪੀ. ਐੱਨ-ਐੱਮ.) ਦੀ ਅਗਵਾਈ ‘ਚ 33 ਪਾਰਟੀਆਂ ਦੇ ਗਠਜੋੜ ਵੱਲੋਂ ਸੱਦੇ ਗਏ ਬੰਦ ਦੇ ਦੂਜੇ ਦਿਨ ਮੰਗਲਵਾਰ ਨੂੰ ਨੇਪਾਲ ‘ਚ ਹਿੰਸਾਤਮਕ ਗਤੀਵਿਧੀਆਂ ਵੱਧ ਗਈਆਂ ਹਨ। ਖ਼ਬਰਾਂ ਮੁਤਾਬਕ ਦੇਸ਼ ‘ਚ ਹਿੰਸਾ ਦੀਆਂ ਕਈ ਘਟਨਾਵਾਂ ਹੋਈਆਂ ਹਨ। ਨੇਪਾਲੀ ਫੌਜ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਕਈ ਬੰਬਾਂ ਨੂੰ ਡਿਐਕਟਿਵੇਟ ਕੀਤਾ ਹੈ। ਸੁਰੱਖਿਆ ਬਲਾਂ ਨੂੰ ਅਜੇ ਵੀ ਸੀ. ਪੀ. ਐੱਨ-ਐੱਮ. ਦੀ ਅਗਵਾਈ ਵਾਲੇ ਗਠਜੋੜ ਦੇ ਵਰਕਰਾਂ ਵੱਲੋਂ ਲਗਾਏ ਗਏ ਬੰਬਾਂ ਦੀ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਨੂੰ ਰਾਜਧਾਨੀ ‘ਚ ਇਕ ਮਾਈਕ੍ਰੋ ਬੱਸ ‘ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਜਿਸ ‘ਚ ਇਕ ਬੱਚਾ ਜ਼ਖ਼ਮੀ ਹੋ ਗਿਆ। ਬੱਸਾਂ ਨੂੰ ਅੱਗ ਲਗਾਉ ਦੀਆਂ ਕਈ ਘਟਨਾਵਾਂ ਹੋਈਆਂ ਹਨ। ਨੇਪਾਲੀ ਫੌਜ ਸੜਕਾਂ ‘ਤੇ ਤਾਇਨਾਤ ਹੈ, ਪਰ ਲੋਕ ਦੁਕਾਨਾਂ ਅਤੇ ਸਕੂਲਾਂ ਨੂੰ ਖੋਲ੍ਹਣ ਅਤੇ ਸੜਕ ‘ਤੇ ਵਾਹਨ ਲਿਆਉਣ ਤੋਂ ਕਤਰਾ ਰਹੇ ਹਨ।

Facebook Comment
Project by : XtremeStudioz