Close
Menu

ਚੋਣਾਂ ਤੋਂ ਬਾਅਦ ਇਸਰਾਇਲੀ ਅਰਬ ਹੋਏ ਬਿਗਾਨੇ

-- 23 March,2015

ਰਾਮੱਲਾ, ਇਸਰਾਈਲ ਵਿੱਚ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ ਹੇਠਲੀ ਪਾਰਟੀ ਦੀ ਜਿੱਤ ਤੋਂ ਬਾਅਦ ਅਰਬ ਨਾਗਰਿਕ ਆਪਣੇ ਆਪ ਨੂੰ ਬੇਗਾਨਾ ਸਮਝ ਰਹੇ ਹਨ। ਉਂਜ ਉਨ੍ਹਾਂ ਚੋਣਾਂ ਵਿੱਚ ਪੂਰੀ ਸਰਗਰਮੀ ਨਾਲ ਹਿੱਸਾ ਲਿਆ ਸੀ।
ਚੋਣਾਂ ਤੋਂ ਬਾਅਦ ਭਾਵੇਂ ਨੇਤਨਯਾਹੂ ਨੇ ਲਗਾਤਾਰ ਚੌਥੀ ਵਾਰ ਜਿੱਤ ਹਾਸਲ ਕੀਤੀ ਹੈ ਪਰ ਪ੍ਰਚਾਰ ਦੌਰਾਨ ਇਸਰਾਈਲ ਅਰਬ ਨਾਗਰਿਕਾਂ ਅਤੇ ਯਹੂਦੀਆਂ ਵਿਚਕਾਰ ਪਾੜਾ ਉਜਾਗਰ ਹੋ ਗਿਆ ਸੀ।
ਅਰਬਾਂ ਨੇ ਵੱਡੀ ਗਿਣਤੀ ਵਿੱਚ ਵੋਟ ਪਾ ਕੇ ਮੁੱਖ ਪਾਰਟੀ ਨੂੰ ਸੰਸਦ ਵਿੱਚ ਤੀਜੇ ਨੰਬਰ ’ਤੇ ਲਿਆ ਕੇ ਸਿਆਸੀ ਪ੍ਰਬੰਧ ਵਿੱਚ ਬਰਾਬਰੀ ਦੀ ਆਪਣੀ ਇੱਛਾ ਜ਼ਾਹਰ ਕਰ ਦਿੱਤੀ। ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਚੋਣ ਪ੍ਰਚਾਰ ਦੌਰਾਨ ਇਸਰਾਈਲੀ ਸਮਾਜ ਦਾ ਧਰੁਵੀਕਰਨ ਹੋ ਗਿਆ ਅਤੇ ਅਰਬਾਂ ਖ਼ਿਲਾਫ਼ ਹਮਲਾਵਰ ਰਵੱਈਆ ਹੋਰ ਤਿੱਖਾ ਹੋ ਗਿਆ।
ਹਿਬਰੂ ਵਿੱਚ ਕੁਮੈਂਟਰੀ ਕਰਨ ਵਾਲੇ ਸੀਨੀਅਰ ਅਰਬ ਹਸਤ ਜ਼ੁਹੈਰ ਬਹਿਲੋਲ (64) ਨੇ ਕਿਹਾ, ‘‘ਮੈਨੂੰ ਮਹਿਸੂਸ ਹੋਇਆ ਕਿ ਕਿਸੇ ਨੇ ਮੇਰੇ ਦਿਲ ਵਿੱਚ ਚਾਕੂ ਮਾਰ ਦਿੱਤਾ ਹੈ ਕਿਉਂਕਿ ਮੈਂ ਹਮੇਸ਼ਾ ਅਰਬਾਂ ਅਤੇ ਯਹੂਦੀਆਂ ਦੀ ਬਰਾਬਰੀ ਦੀ ਵਕਾਲਤ ਕੀਤੀ ਹੈ।’’ ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਰੇ ਨਾਗਰਿਕਾਂ ਦਾ ਨਹੀਂ ਹੈ ਅਤੇ ਉਨ੍ਹਾਂ ਦੀ ਪਾਰਟੀ ਅਰਬਾਂ ਨੂੰ ਦਰਕਿਨਾਰ ਕਰ ਰਹੀ ਹੈ।

Facebook Comment
Project by : XtremeStudioz