Close
Menu

ਚੋਣ ਕਮਿਸ਼ਨ ਨੇ ਰਾਹੁਲ ਨੂੰ ਦਿੱਤੀ ਸੰਜਮ ਵਰਤਣ ਦੀ ਹਦਾਇਤ

-- 13 November,2013

ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਆਦਰਸ਼ ਚੋਣ ਜ਼ਾਬਤੇ ਦੇ ਉਲੰਘਣ ਦਾ ਦੋਸ਼ੀ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਆਪਣੇ ਭਾਸ਼ਣਾਂ ‘ਚ ਸੰਜਮ ਵਰਤਣ ਦੀ ਹਦਾਇਤ ਦਿੱਤੀ। ਕਮਿਸ਼ਨ ਨੇ ਸ਼੍ਰੀ ਗਾਂਧੀ ਨੂੰ ਭੇਜੇ ਆਪਣੇ ਪੱਤਰ ‘ਚ ਕਿਹਾ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ‘ਚ ਦਿੱਤੇ ਗਏ ਭਾਸ਼ਣਾਂ ਦੇ ਕਈ ਹਿੱਸੇ ਆਦਰਸ਼ ਚੋਣ ਜ਼ਾਬਤੇ ਦੀ ਭਾਵਨਾ ਦੇ ਖਿਲਾਫ ਹਨ। ਉਨ੍ਹਾਂ ਨੇ ਸ਼੍ਰੀ ਗਾਂਧੀ ਨੂੰ ਆਪਣੇ ਚੋਣਾਵੀ ਭਾਸ਼ਣਾਂ ਦੇ ਦੌਰਾਨ ਜ਼ਿਆਦਾ ਸੰਜਮ ਵਰਤਣ ਦੀ ਹਦਾਇਤ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਜਪਾ ਨੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਵਲੋਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ‘ਚ ਦਿੱਤੇ ਭਾਸ਼ਣਾਂ ਦੇ ਖਿਲਾਫ ਚੋਣ ਕਮਿਸ਼ਨ ‘ਚ ਸ਼ਿਕਾਇਤ ਕੀਤੀ ਸੀ। ਰਾਹੁਲ  ਨੂੰ ਉਨ੍ਹਾਂ ਦੇ ਆਈ. ਐਸ. ਆਈ. ਵਾਲੇ ਬਿਆਨ ਦੇ ਲਈ ਚੋਣ ਕਮਿਸ਼ਨ ਨੇ ਨੋਟਿਸ ਦਿੱਤਾ ਸੀ। ਰਾਹੁਲ ਉਸ ‘ਤੇ ਚੋਣ ਕਮਿਸ਼ਨ ਨੂੰ ਜਵਾਬ ਭੇਜ ਚੁੱਕੇ ਹਨ।

Facebook Comment
Project by : XtremeStudioz