Close
Menu

ਚੋਣ ਕਮਿਸ਼ਨ ਭਾਰਤ ਤੋਂ ਰਹਿਬਰੀ ਲੈਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ

-- 13 March,2019

ਚੰਡੀਗੜ•, 13 ਮਾਰਚ :
ਚੋਣ ਕਮਿਸਨ ਭਾਰਤ ਨੇ ਅੱਜ ਇਕ ਪੱਤਰ ਜਾਰੀ ਕਰਕੇ ਰਾਜ ਸਰਕਾਰ ਦੇ ਅਧਿਕਾਰੀਆਂ ਅਤੇ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਕਿਸੇ ਵੀ ਮਾਮਲੇ ਰਹਿਬਰੀ ਲੈਣ ਲਈ ਸਿੱਧੇ ਤੋਰ ਤੇ ਕੋਈ ਪ੍ਰਸਤਾਵ ਨਾ ਭੇਜਿਆ ਜਾਵੇ, ਸਗੋ ਪ੍ਰਸਤਾਵ ਰਾਜ ਦੇ ਮੁੱਖ ਸਕੱਤਰ ਦੀ ਅਗਵਾਈ ਵਿੱਚ ਗਠਿਤ ਸਕਰੀਨਿੰਗ ਕਮੇਟੀ ਵੱਲੋਂ ਧਿਆਨ ਪੂਰਵਕ ਵਾਚਣ ਉਪਰੰਤ ਮੁੱਖ ਚੋਣ ਅਫਸਰ ਰਾਹੀ ਹੀ ਭੇਜਿਆ ਜਾਵੇ।
ਕਮਿਸ਼ਨ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਕਿ ਰਾਜ ਦੇ ਕੁਝ ਅਫਸਰਾਂ/ਵਿਭਾਗਾਂ ਵੱਲੋਂ ਆਪਣੇ ਪੱਧਰ ਤੇ ਹੀ ਪ੍ਰਸਤਾਵ ਕਮਿਸ਼ਨ ਨੂੰ ਰਹਿਬਰੀ ਲਈ ਭੇਜੇ ਜਾ ਰਹੇ ਹਨ। ਕਮਿਸ਼ਨ ਵੱਲੋਂ ਆਦਰਸ਼ ਚੋਣ ਜਾਬਤੇ ਸਬੰਧੀ ਪਹਿਲਾ ਹੀ ਜਾਰੀ ਹਦਾਇਤਾ ਦੀ ਪਾਲਣਾ ਕਰਨਾਂ ਹਰੇਕ ਅਫ਼ਸਰ/ਵਿਭਾਗ ਨੂੰ ਪਾਲਣਾਂ ਕਰਨਾ ਯਕੀਨੀ ਬਨਾਉਣ ਲਈ ਕਿਹਾ ਅਤੇ ਕਿਸੇ ਵੀ ਕਿਸਮ ਦਾ ਪ੍ਰਸਤਾਵ ਸਿੱਧੇ ਤੋਰ ਤੇ ਕਮਿਸ਼ਨ ਨੂੰ ਨਾ ਭੇਜਣ ਦੀ ਹਦਾਇਤ ਕੀਤੀ। 
ਸਾਰੇ ਪ੍ਰਸਤਾਵ ਸਕਰੀਨਿੰਗ ਕਮੇਟੀ, ਜੋ ਕਿ ਇਸ ਕਾਰਜ ਲਈ ਗਠਿਤ ਕੀਤੀ ਗਈ ਹੈ,  ਵੱਲੋਂ ਚੰਗੀ ਤਰ•ਾ ਘੋਖਣ ਉਪਰੰਤ ਅਤੇ ਮੁੱਖ ਚੋਣ ਅਫਸਰ ਵੱਲੋਂ ਆਪਣੀ ਟਿੱਪਣੀ ਸਹਿਤ ਕਮਿਸ਼ਨ ਨੂੰ ਭੇਜਣ।   

Facebook Comment
Project by : XtremeStudioz