Close
Menu

ਚੋਣ ਕਮਿਸ਼ਨ ਵੱਲੋਂ ਮੇਨਕਾ ਗਾਂਧੀ ਨੂੰ ਤਾੜਨਾ

-- 30 April,2019

ਨਵੀਂ ਦਿੱਲੀ, 30 ਅਪਰੈਲ
ਚੋਣ ਕਮਿਸ਼ਨ ਨੇ ਕੇਂਦਰੀ ਮੰਤਰੀ ਮੇਨਕਾ ਗਾਂਧੀ ਵੱਲੋਂ ਸੁਲਤਾਨਪੁਰ ’ਚ ‘ਏਬੀਸੀਡੀ’ ਵਾਲੇ ਦਿੱਤੇ ਬਿਆਨ ਦੀ ਸ਼ਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਖ਼ਬਰਦਾਰ ਕੀਤਾ ਹੈ ਕਿ ਭਵਿੱਖ ’ਚ ਉਹ ਅਜਿਹੀ ਕੋਤਾਹੀ ਨਾ ਕਰਨ। ਮੇਨਕਾ ਨੇ ਵੋਟਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਜਿਹੜੇ ਇਲਾਕੇ ਉਸ ਨੂੰ ਵੋਟ ਨਹੀਂ ਪਾਉਣਗੇ, ਉਥੇ ਸਰਕਾਰੀ ਕੰਮਾਂ ’ਚ ਅੜਿੱਕੇ ਪੈਣਗੇ। ਚੋਣ ਕਮਿਸ਼ਨ ਨੇ ਆਪਣੇ ਹੁਕਮਾਂ ’ਚ ਕਿਹਾ ਹੈ ਕਿ ਮੇਨਕਾ ਨੇ ਨਾ ਸਿਰਫ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ ਸਗੋਂ ਉਸ ਨੇ ‘ਭ੍ਰਿਸ਼ਟ ਤਰੀਕੇ ਅਪਣਾਉਣ’ ਸਬੰਧੀ ਲੋਕ ਪ੍ਰਤੀਨਿਧ ਐਕਟ ਦੀ ਵੀ ਅਣਦੇਖੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸੁਲਤਾਨਪੁਰ ਦੇ ਸਰਕੋਦਾ ਪਿੰਡ ’ਚ 14 ਅਪਰੈਲ ਨੂੰ ਚੋਣ ਰੈਲੀ ਦੌਰਾਨ ਮੇਨਕਾ ਨੇ ਕਿਹਾ ਸੀ ਕਿ ਉਹ ਪੀਲੀਭੀਤ ’ਚ ਪਿੰਡਾਂ ਨੂੰ ‘ਏਬੀਸੀਡੀ’ ਸ਼੍ਰੇਣੀ ’ਚ ਵੰਡਦੇ ਹਨ। ਜਿਹੜੇ ਪਿੰਡਾਂ ’ਚ 80 ਫ਼ੀਸਦੀ ਵੋਟਾਂ ਮਿਲਦੀਆਂ ਹਨ, ਉਸ ਨੂੰ ਏ, 60 ਫ਼ੀਸਦੀ ਵੋਟਾਂ ਮਿਲਣ ਵਾਲੇ ਨੂੰ ਬੀ, 50 ਫ਼ੀਸਦੀ ਵੋਟਾਂ ਮਿਲਣ ਵਾਲੇ ਪਿੰਡ ਨੂੰ ਸੀ ਅਤੇ 50 ਫ਼ੀਸਦੀ ਤੋਂ ਘੱਟ ਵੋਟਾਂ ਮਿਲਣ ਵਾਲੇ ਪਿੰਡਾਂ ਨੂੰ ਡੀ ਸ਼੍ਰੇਣੀ ’ਚ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਵਿਕਾਸ ਕਾਰਜ ਏ ਸ਼੍ਰੇਣੀ ਤੋਂ ਸ਼ੁਰੂ ਹੁੰਦੇ ਹਨ ਅਤੇ ਫਿਰ ਬੀ, ਸੀ ਅਤੇ ਅਖੀਰ ’ਚ ਡੀ ਸ਼੍ਰੇਣੀ ’ਚ ਰੱਖੇ ਗਏ ਪਿੰਡਾਂ ਦੇ ਕੰਮ ਕੀਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ 15 ਅਪਰੈਲ ਨੂੰ ਚੋਣ ਕਮਿਸ਼ਨ ਨੇ ਮੇਨਕਾ ਗਾਂਧੀ ਵੱਲੋਂ ਫਿਰਕੂ ਬਿਆਨ ਦੇਣ ’ਤੇ ਉਸ ਦੇ ਪ੍ਰਚਾਰ ਕਰਨ ’ਤੇ 48 ਘੰਟਿਆਂ ਦੀ ਪਾਬੰਦੀ ਲਗਾ ਦਿੱਤੀ ਸੀ।

Facebook Comment
Project by : XtremeStudioz