Close
Menu

ਚੋਣ ਖਰਚ ‘ਚ ਬੇਨਿਯਮੀਆਂ ‘ਤੇ ਇਮਰਾਨ ਸਮੇਤ 141 ਉਮੀਦਵਾਰਾਂ ਨੂੰ ਨੋਟਿਸ

-- 25 September,2018

ਇਸਲਾਮਾਬਾਦ — ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਮੇਤ ਹੋਰ 141 ਸੰਸਦ ਮੈਂਬਰਾਂ ਨੂੰ ਚੋਣ ਮੁਹਿੰਮ ਦੌਰਾਨ ਤੈਅ ਸੀਮਾ ਤੋਂ ਜ਼ਿਆਦਾ ਧਨ ਖਰਚ ਕਰਨ ਦੇ ਮਾਮਲੇ ਵਿਚ ਨੋਟਿਸ ਭੇਜਿਆ ਹੈ। ਈ.ਸੀ.ਪੀ. ਸੂਤਰਾਂ ਨੇ ਮੰਗਲਵਾਰ ਨੂੰ ਇਕ ਸਮਾਚਾਰ ਏਜੰਸੀ ਨੂੰ ਇਸ ਸਬੰਧੀ ਜਾਣਕਾਰ ਦਿੱਤੀ। ਈ.ਸੀ.ਪੀ. ਨੇ ਨੀਤੀ ਨਿਰਮਾਤਾਵਾਂ ਨੂੰ 7 ਦਿਨਾਂ ਦੇ ਅੰਦਰ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਹੈ। 

 

ਸੂਤਰਾਂ ਨੇ ਦੱਸਿਆ ਕਿ ਕਮੀਸ਼ਨ ਦੇ ਸਿਆਸੀ ਵਿੱਤੀ ਸੈੱਲ ਦੇ ਚੋਣ ਖਰਚ ਦੇ ਸਬੰਧ ਵਿਚ ਦਿੱਤੇ ਗਏ ਵੇਰਵੇ ਵਿਚ ਬੇਨਿਯਮੀਆਂ ਪਾਏ ਜਾਣ ਦੇ ਬਾਅਦ ਇਹ ਨੋਟਿਸ ਜਾਰੀ ਕੀਤਾ ਹੈ। ਨੈਸ਼ਨਲ ਅਸੈਂਬਲੀ ਦੇ 96 ਮੈਂਬਰਾਂ ਦੇ ਇਲਾਵਾ ਪੰਜਾਬ ਵਿਧਾਨਸਭਾ ਦੇ 38 ਅਤੇ ਖੈਬਰ ਪਖਤੂਨਖਵਾ ਦੇ 8 ਮੈਂਬਰਾਂ  ਨੂੰ ਨੋਟਿਸ ਭੇਜਿਆ ਗਿਆ ਹੈ। ਇਮਰਾਨ ਦੇ ਇਲਾਵਾ ਪੰਜਾਬ ਦੇ ਮੁੱਖਮਤੰਰੀ ਉਸਮਾਨ ਬੁਜ਼ਦਾਰ, ਪੰਜਾਬ ਵਿਧਾਨਸਭਾ ਦੇ ਸਪੀਕਰ ਪਰਵੇਜ਼ ਇਲਾਹੀ, ਸਾਬਕਾ ਪ੍ਰਧਾਨ ਮੰਤਰੀ ਰਾਜਾ ਪਰਵੇਜ਼ ਅਸ਼ਰਫ, ਸਾਬਕਾ ਰੱਖਿਆ ਮੰਤਰੀ ਖਵਾਜ਼ਾ ਆਸਿਫ, ਪੰਜਾਬ ਦੇ ਸੂਚਨਾ ਮੰਤਰੀ ਫਯਾਜ਼ ਚੌਹਾਨ ਅਤੇ ਹੋਰ ਕਈ ਮੈਂਬਰ ਸ਼ਾਮਲ ਹਨ।

Facebook Comment
Project by : XtremeStudioz