Close
Menu

ਚੋਰੀ ਹੋਣ ਵਾਲੇ ਵਾਹਨਾਂ ਲਈ ਮੁਫਤ ਲੌਕ ਵੰਡੇਗੀ ਵੈਨਕੂਵਰ ਪੁਲਸ

-- 14 October,2013

lockਵੈਨਕੂਵਰ,14 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਵੈਨਕੂਵਰ ਪੁਲਸ ਨੇ ਕਾਰ ਚੋਰਾਂ ਨੂੰ ਠੱਲ੍ਹ ਪਾਉਣ ਦਾ ਨਵਾਂ ਉਪਰਾਲਾ ਕਰਦਿਆਂ ਸਭ ਤੋਂ ਜ਼ਿਆਦਾ ਚੋਰੀ ਹੋਣ ਵਾਲੇ ਵਾਹਨਾਂ ਲਈ ਮੁਫਤ ‘ਚ ਸਟੇਅਰਿੰਗ ਲੌਕ ਦੇਣ ਦਾ ਫੈਸਲਾ ਕੀਤਾ ਹੈ । ਪੁਲਸ ਅਤੇ ਆਈ. ਸੀ. ਬੀ. ਸੀ. ਦੇ ਸਾਂਝੇ ਯਤਨਾਂ ਸਦਕਾ ਉਨ੍ਹਾਂ ਵਾਹਨ ਮਾਲਕਾਂ ਨੂੰ ਮੁਫ਼ਤ ‘ਚ ਸਟੇਅਰਿੰਗ ਲੌਕ ਦਿੱਤੇ ਜਾਣਗੇ, ਜਿੰਨ੍ਹਾਂ ਕੋਲ ਅਜਿਹੇ ਮਾਡਲ ਦੀਆਂ ਕਾਰਾਂ ਹਨ, ਜੋ ਪਿਛਲੇ ਸਮਿਆਂ ਵਿਚ ਸਭ ਤੋਂ ਵਧ ਚੋਰੀ ਹੁੰਦੀਆਂ ਰਹੀਆਂ ਹਨ । ਪੁਲਸ ਨੇ ਦੱਸਿਆ ਕਿ ਪਿਛਲੇ ਸਾਲ ਚੋਰਾਂ ਨੇ ਟਰੱਕਾਂ ਅਤੇ ਵੈਨਾਂ ‘ਤੇ ਵਧੇਰੇ ਹੱਥ ਸਾਫ ਕੀਤਾ ਹੈ । ਹੋਂਡਾ ਸਿਵਿਕ ਕਾਰ ਚੋਰਾਂ ਨੂੰ ਸਭ ਤੋਂ ਵਧ ਪਸੰਦ ਆਈ ਹੈ । ਫੋਰਡ ਦੇ ਟਰੱਕ ਵੀ ਚੋਰੀ ਕੀਤੇ ਜਾਣ ਵਾਲੇ ਵਾਹਨਾਂ ਵਿਚ ਪ੍ਰਮੁੱਖ ਰਹੇ । ਪੁਰਾਣੀਆਂ ਹੋਂਡਾ ਐਕੌਰਡ ਕਾਰਾਂ ਨੂੰ ਵੀ ਚੋਰ ਆਸਾਨੀ ਨਾਲ ਚੋਰੀ ਕਰਕੇ ਰਫੂ-ਚੱਕਰ ਹੁੰਦੇ ਰਹੇ । ਟੋਯੋਟਾ ਕੋਰੋਲਾ ਅਤੇ ਕੈਮਰੀ ਕਾਰਾਂ ਵੀ ਚੋਰਾਂ ਦੀ ਨਿਗਾਹ ਤੋਂ ਬਚ ਨਾ ਸਕੀਆਂ। ਵੈਨਕੂਵਰ ਵਾਸੀ ਇਹ ਸਟੇਅਰਿੰਗ ਲੌਕ ਆਉਂਦੇ ਸੋਮਵਾਰ ਤੋਂ ਕੈਂਬੀ ਅਤੇ ਗਰੈਵਲੀ  ਸਟਰੀਟ ਤੋਂ ਆਪਣੀਆਂ ਗੱਡੀਆਂ ਦੇ ਕਾਗਜ਼ਾਤ ਦਿਖਾ ਕੇ ਪੁਲਸ ਦੇ ਵਿਸ਼ੇਸ਼ ਕਾਂਉਟਰਾਂ ਤੋਂ ਲੈ ਸਕਣਗੇ ।

Facebook Comment
Project by : XtremeStudioz