Close
Menu

ਚੌਕੀਦਾਰਾਂ ਨੂੰ ਦੇਸ਼ ਦੇ ਗਰੀਬਾਂ ਦੀ ਫਿਕਰ ਨਹੀਂ: ਪ੍ਰਿਯੰਕਾ

-- 25 March,2019
 ਨਵੀਂ ਦਿੱਲੀ, 25 ਮਾਰਚ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਉੱਤਰ ਪ੍ਰਦੇਸ਼ ਦੇ ਭਾਜਪਾ ਆਗੂਆਂ ’ਤੇ ਸਿਆਸੀ ਹਮਲਾ ਬੋਲਦਿਆਂ ਕਿਹਾ ਕਿ ਇਹ ‘ਚੌਕੀਦਾਰ’ ਸਿਰਫ਼ ਅਮੀਰਾਂ ਲਈ ਕੰਮ ਕਰ ਰਹੇ ਹਨ ਤੇ ਉਨ੍ਹਾਂ ਨੂੰ ਗਰੀਬਾਂ ਦੀ ਕੋਈ ਪ੍ਰਵਾਹ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਦੇ ਸਿਰ ਗੰਨਾ ਕਾਸ਼ਤਕਾਰਾਂ ਦੇ 10 ਹਜ਼ਾਰ ਕਰੋੜ ਰੁਪਏ ਦੇ ਬਕਾਏ ਖੜ੍ਹੇ ਹਨ। ਪ੍ਰਿਯੰਕਾ ਗਾਂਧੀ ਨੇ ਕਿਹਾ, ‘ਗੰਨਾ ਕਾਸ਼ਤਕਾਰਾਂ ਦੇ ਪਰਿਵਾਰ ਦਿਨ ਰਾਤ ਮਿਹਨਤ ਕਰ ਰਹੇ ਹਨ ਪਰ ਯੂਪੀ ਸਰਕਾਰ ਉਨ੍ਹਾਂ ਦੇ ਬਕਾਏ ਦੇਣ ਦੀ ਕੋਈ ਜ਼ਿੰਮੇਵਾਰੀ ਨਹੀਂ ਲੈ ਰਹੀ। ਇਹ ਚੌਕੀਦਾਰ ਸਿਰਫ਼ ਅਮੀਰਾਂ ਲਈ ਕੰਮ ਕਰਦੇ ਹਨ ਤੇ ਇਨ੍ਹਾਂ ਨੂੰ ਗਰੀਬਾਂ ਦੀ ਕੋਈ ਫਿਕਰ ਨਹੀਂ ਹੈ।’ ਜ਼ਿਕਰਯੋਗ ਹੈ ਕਿ ਭਾਜਪਾ ਆਗੂਆਂ ਵੱਲੋਂ ਪਿੱਛੇ ਜਿਹੇ ‘ਮੈਂ ਵੀ ਹਾਂ ਚੌਕੀਦਾਰ’ ਮੁਹਿੰਮ ਸ਼ੁਰੂ ਕੀਤੀ ਗਈ ਸੀ।

Facebook Comment
Project by : XtremeStudioz