Close
Menu

ਚੰਗਾ ਪ੍ਰਸ਼ਾਸਨ ਸਾਡਾ ਜਨਮ ਸਿੱਧ ਅਧਿਕਾਰ: ਮੋਦੀ

-- 30 July,2018

ਨਵੀਂ ਦਿੱਲੀ, 
ਪ੍ਰਧਾਨ ਮੰਤਰੀ ਨੇ ਆਪਣੇ ਮਹੀਨਾਵਾਰ ਪ੍ਰੋਗਰਾਮ ‘ਮਨ ਕੀ ਬਾਤ’ ਦੌਰਾਨ ਸਵਰਾਜ ਦਾ ਸੱਦਾ ਦਿੰਦਿਆਂ ਕਿਹਾ ਕਿ ਚੰਗਾ ਪ੍ਰਸ਼ਾਸਨ ਸਾਡਾ ਜਨਮ ਸਿੱਧ ਅਧਿਕਾਰ ਹੈ। ਉਨ੍ਹਾਂ ਆਜ਼ਾਦੀ ਘੁਲਾਟੀਏ ਬਾਲ ਗੰਗਾਧਰ ਤਿਲਕ ਦੇ ਨਾਅਰੇ ‘ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਤੇ ਮੈਂ ਇਸ ਨੂੰ ਹਾਸਲ ਕਰਕੇ ਰਹਾਂਗਾ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕ ਇਹ ਕਹਿਣ ਕਿ ਚੰਗਾ ਪ੍ਰਸ਼ਾਸਨ ਸਾਡਾ ਜਨਮ ਸਿੱਧ ਅਧਿਕਾਰ ਹੈ ਤੇ ਅਸੀਂ ਇਸ ਨੂੰ ਲੈ ਕੇ ਰਹਾਂਗੇ। ਸ੍ਰੀ ਮੋਦੀ ਨੇ ਕਿਹਾ, ‘ਹਰ ਭਾਰਤੀ ਨੂੰ ਚੰਗਾ ਪ੍ਰਸ਼ਾਸਨ ਤੇ ਵਿਕਾਸ ਤੇ ਚੰਗੇ ਨਤੀਜੇ ਮਿਲਣੇ ਚਾਹੀਦੇ ਹਨ।’ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਬਾਲ ਗੰਗਾਧਰ ਤਿਲਕ, ਸਰਦਾਰ ਵੱਲਭ ਭਾਈ ਪਟੇਲ ਅਤੇ ਚੰਦਰ ਸ਼ੇਖਰ ਆਜ਼ਾਦ ਵੱਲੋਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ’ਚ ਪਾਏ ਯੋਗਦਾਨ ਨੂੰ ਵੀ ਯਾਦ ਕੀਤਾ।

Facebook Comment
Project by : XtremeStudioz