Close
Menu

ਚੰਡੀਗਡ਼੍ਹ ਹਵਾੲੀ ਅੱਡੇ ਦੀ ਮੁਰੰਮਤ ਦਾ ਮਸਲਾ ਬਣਿਆ ਵੱਡਾ

-- 28 June,2015

ਨਵੀਂ ਦਿੱਲੀ,28 ਜੂਨ: ਚੰਡੀਗਡ਼੍ਹ ਹਵਾੲੀ ਅੱਡੇ ਦੀ ਹਵਾੲੀ ਪੱਟੀ ਦੀ ਮੁਰੰਮਤ ਲੲੀ ਭਾਰਤੀ ਹਵਾੲੀ ਫੌਜ ਇਸ ਅੱਡੇ ਨੂੰ 9 ਮਹੀਨਿਆਂ ਲੲੀ ਬੰਦ ਕਰਨਾ ਚਾਹੁੰਦੀ ਹੈ ਪਰ ਰੱਖਿਆ ਮੰਤਰਾਲਾ ਇਸ ਦੇ ਹੱਕ ਵਿੱਚ ਨਹੀਂ ਹੈ । ਮੰਤਰਲਾ ਨਹੀਂ ਚਾਹੁੰਦਾ ਕਿ ਅੱਡੇ ਨੂੰ ੲਿੰਨੇ ਲੰਮੇ ਸਮੇਂ ਲੲੀ ਬੰਦ ਰੱਖ ਕੇ ਯਾਤਰੀਆਂ ਨੂੰ ਪ੍ਰੇਸ਼ਾਨ ਕੀਤਾ ਜਾਵੇ ਤੇ ਵਪਾਰਕ ਗਤੀਵਿਧੀਆਂ ਠੱਪ ਰੱਖੀਆਂ ਜਾਣ । ਇਸ ਪੱਟੀ ਦੀ ਮੁਰੰਮਤ ਦੌਰਾਨ ਹਵਾੲੀ ਫੌਜ ਦੀਆਂ ਸਰਗਰਮੀਆਂ ਪ੍ਰਭਾਵਿਤ ਨਹੀਂ ਹੋਣਗੀਆਂ ਕਿਉਂਕਿ ੳੁਹ ਆਪਣਾ ਅਪਰੇਸ਼ਨ ਅੰਬਾਲਾ ਜਾਂ ਸਰਸਾਵਾ (ਸਹਾਰਨਪੁਰ) ਤੋਂ ਚਲਾ ਲਵੇਗੀ ਪਰ ਚੰਡੀਗਡ਼੍ਹ ਹਵਾੲੀ ਅੱਡੇ ਤੋਂ ਰੋਜ਼ਾਨਾ 25 ਘਰੇਲੂ ’ਤੇ ਯਕੀਨੀ ਤੌਰ ’ਤੇ ਪ੍ਰਭਾਵ ਪਵੇਗਾ । ਇਸ ਤੋਂ ਇਲਾਵਾ ਇਥੋਂ ਇਸ ਸਾਲ ਕੌਮਾਂਤਰੀ ੳੁਡਾਨਾਂ ਸ਼ੁਰੂ ਕਰਨ ਦੀ ਤਿਆਰੀ ਵੀ ਧਰੀ ਦੀ ਧਰੀ ਰਹਿ ਜਾਵੇਗੀ । ਇਸ ਹਵਾੲੀ ਅੱਡੇ ਦੀ ਇਸ ਪੱਟੀ ਨੂੰ ਫੌਜੀ ਤੇ ਘਰੇਲੂ ੳੁਡਾਣਾਂ ਲੲੀ ਵਰਤਿਆ ਜਾਂਦਾ ਹੈ। ਇਸ ਅੱਡੇ ’ਤੇ ਇਕ ਹਜ਼ਾਰ ਕਰੋਡ਼ ਦੀ ਲਾਗਤ ਨਾਲ ਨਵਾਂ ਟਰਮੀਨਲ ਬਣਾਇਆ ਗਿਆ ਹੈ ਪਰ ੳੁਸ ਦਾ ਹਾਲੇ ੳੁਦਘਾਟਨ ਨਹੀਂ ਹੋਇਆ । ਇਹ ਹਵਾੲੀ ਅੱਡਾ ਰਣਨੀਤਿਕ ਪੱਖੋਂ ਕਾਫੀ ਅਹਿਮ ਹੈ । ਇਥੋਂ ਹੀ ਹਵਾੲੀ ਫੌਜ ਲੱਦਾਖ ਵਿਚਲੀਆਂ ਥਲ ਸੈਨਾ ਦੀਆਂ ਮੂਹਰਲੀਆਂ ਚੌਕੀਆਂ ਨੂੰ ਰਸਦ ਪੁੱਜਦੀ ਕਰਦੀ ਹੈ ਕਿਉਂਕਿ ਸਰਦੀਆਂ ਵਿੱਚ ਇਸ ਇਲਾਕੇ ਨਾਲ ਸਡ਼ਕ ਸੰਪਰਕ ਬਿਲਕੁਲ ਟੁੱੱਟ ਜਾਂਦਾ ਹੈ। ਚੰਡੀਗਡ਼੍ਹ ਹਵਾੲੀ ਅੱਡੇ ਦੀ ਪੱਟੀ ਦੀ ਲੰਬਾੲੀ 9000 ਫੁੱਟ ਹੈ ਤੇ ਭਾਰਤੀ ਹਵਾੲੀ ਫੌਜ ਆਪਣੇ ਹਵਾੲੀ ਅੱਡਾ ਬੁਨਿਆਦੀ ਢਾਂਚਾ ਆਧੁਨਿਕੀਕਰਨ ਪ੍ਰੋਗਰਾਮ ਤਹਿਤ ਇਸ ਹਵਾੲੀ ਪੱਟੀ ਨੂੰ ਮਜਬੂਤ ਤੇ ਅੱਪਗਰੇਡ ਕਰਨਾ ਚਾਹੁੰਦੀ ਹੈ ।ਇਸ ਹਵਾੲੀ ਪੱਟੀ ਦੀ ਆਖਰੀ ਵਾਰ ਮੁਰੰਮਤ 1992 ਵਿੱਚ ਕੀਤੀ ਗੲੀ ਸੀ ਤੇ ੳੁਸ ਤੋਂ ਬਾਅਦ ਇਸ ਪੱਟੀ ’ਤੇ ਹਵਾੲੀ ਆਵਾਜਾੲੀ ਦਾ ਭਾਰ ਕੲੀ ਗੁਣਾ ਵੱਧ ਗਿਆ ਹੈ । ਹਵਾੲੀ ਫੌਜ ਇਥੋਂ ਆਪਣੇ ਭਾਰੀ ਮਾਲ ਵਾਹਕ ਜਹਾਜ਼ ਸੀ-17 ਗਲੋਬਮਾਸਟਰ ਵਰਗੇ ਜਹਾਜ਼ ੳੁਡਾਣਾਂ ਚਾਹੁੰਦੀ ਹੈ ਜੇ ਇਸ ਜਹਾਜ਼ ਨੂੰ ਪੂਰੀ ਤਰ੍ਹਾਂ ਲੋਡ ਕਰਕੇ ੳੁਡਾਇਆ ਜਾਵੇ ਤਾਂ ਇਸ ਦਾ ਭਾਰ 125 ਟਨ ਹੋ ਜਾਂਦਾ ਹੈ । ਉਂਝ ਇਸ ਜਹਾਜ਼ ਦੀ ਢੋਣ ਦੀ ਸਮਰਥਾ 74 ਟਨ ਹੈ। ਇਸ ਜਹਾਜ਼ ਨੂੰ ਆਮ ਤੌਰ ’ਤੇ ਦਿੱਲੀ ਨੇਡ਼ੇ ਹਿੰਡਨ ਤੋਂ ੳੁਡਾਇਆ ਜਾਂਦਾ ਹੈ ਪਰ ਪਿਛਲੀ ਸਰਦੀਆਂ ਵਿੱਚ ਇਸ ਦੀਆਂ ਕੁੱਝ ੳੁਡਾਣਾਂ ਚੰਡੀਗਡ਼੍ਹ ਤੋਂ ਲੱਦਾਖ ਲੲੀ ਵੀ ਭਰਵਾੲੀਆਂ ਗੲੀਆਂ ਸਨ। ਸੂਤਰਾਂ ਮੁਤਾਬਕ ਰੱਖਿਆ ਮੰਤਰੀ ਮਨੋਹਰ ਪਰੀਕਰ ਨਹੀਂ ਚਾਹੁੰਦੇ ਕਿ ਇਸ ਹਵਾੲੀ ਅੱਡੇ ਨੂੰ 9 ਮਹੀਨਿਆਂ ਦੇ ਲੰਮੇ ਸਮੇਂ ਲੲੀ ਬੰਦ ਰੱਖਿਆ ਜਾਵੇ । ੳੁਨ੍ਹਾਂ ਨੇ ਹਵਾੲੀ ਫੌਜ ਨੂੰ ਕਿਹਾ ਹੈ ਕਿ ੳੁਹ ਅਜਿਹਾ ਕੁੱਝ ਕਰੇ ਜਿਸ ਨਾਲ ਹਵਾੲੀ ਪੱਟੀ ’ਤੇ ਚਾਲੂ ਰਹੇ ਤੇ ਇਹ ਅੱਪਗਰੇਡ ਵੀ ਹੋ ਜਾਵੇ। ਮੰਤਰੀ ਦੀ ਇੱਛਾ ਹੈ ਕਿ ਚੰਡੀਗਡ਼੍ਹ ਹਵਾੲੀ ਪੱਟੀ ਨੂੰ ਬੰਦ ਕੀਤੇ ਬਗੈਰ 25×7 ਦਿਨ ਕੰਮ ਚੱਲੇ। ਇਹ ਹਵਾੲੀ ਅੱਡਾ ਸ਼ਿਮਲਾ ਤੇ ਸਨਅਤੀ ਸ਼ਹਿਰ ਬੱਦੀ , ਬੋਟੀਵਾਲਾ ਤੇ ਨਾਲਾਗਡ਼੍ਹ ਦੇ ਨੇਡ਼ੇ ਹੋਣ ਕਾਰਨ ਕਾਫੀ ਮਕਬੂਲ ਹੈ।

Facebook Comment
Project by : XtremeStudioz