Close
Menu

ਚੰਡੀਗੜ੍ਹ-ਫਿਰੋਜ਼ਪੁਰ ਰੋਜ਼ਾਨਾ ਐਕਸਪ੍ਰੈਸ ਟਰੇਨ 10 ਤੋਂ

-- 07 February,2015

ਚੰਡੀਗੜ੍ਹ ਚੰਡੀਗੜ੍ਹ ਅਤੇ ਫਿਰੋਜ਼ਪੁਰ ਵਿਚਕਾਰ ਰੋਜ਼ਾਨਾ ਐਕਸਪ੍ਰੈਸ ਰੇਲ ਗੱਡੀ 10 ਫਰਵਰੀ ਤੋਂ ਸ਼ੁਰੂ ਹੋਵੇਗੀ।
ਇੱਥੋਂ ਜਾਰੀ ਕੀਤੇ ਗਏ ਇਕ ਸਰਕਾਰੀ ਬਿਆਨ ਮੁਤਾਬਕ ”ਮੁਸਾਫਰਾਂ ਦੀ ਸਹੂਲਤ ਲਈ ਰੇਲਵੇ ਵੱਲੋਂ ਇਕ ਨਵੀਂ ਟਰੇਨ 14613/14614 ਚੰਡੀਗੜ੍ਹ-ਫਿਰੋਜ਼ਪੁਰ-ਚੰਡੀਗੜ੍ਹ ਡੇਲੀ ਐਕਸਪ੍ਰੈਸ ਸ਼ੁਰੂ ਕੀਤੀ ਜਾਵੇਗੀ।” ਇਹ ਰੇਲ ਗੱਡੀ 10 ਫਰਵਰੀ ਨੂੰ ਸ਼ਾਮੀਂ 4.30 ਵਜੇ ਚੰਡੀਗੜ੍ਹ ਤੋਂ ਚਲੇਗੀ ਅਤੇ ਰਾਤੀਂ 9.30 ਵਜੇ ਫਿਰੋਜ਼ਪੁਰ ਪੁੱਜੇਗੀ। ਅਗਲੇ ਦਿਨ ਇਹ ਰੇਲ ਗੱਡੀ ਸਵੇਰੇ 7 ਵਜੇ ਫਿਰੋਜ਼ਪੁਰ ਤੋਂ ਚਲ ਕੇ ਦਿਨੇ 1.45 ਵਜੇ ਚੰਡੀਗੜ੍ਹ ਪੁੱਜੇਗੀ। ਗੱਡੀ ਵਿੱਚ ਆਮ ਸ਼੍ਰੇਣੀ ਦੇ 10 ਡੱਬੇ ਅਤੇ ਸਾਮਾਨ ਦੇ ਦੋ ਡੱਬੇ ਵੀ ਹੋਣਗੇ।

Facebook Comment
Project by : XtremeStudioz