Close
Menu

ਚੰਦੂਮਾਜਰਾ ਵੱਲੋਂ ਰੁਜ਼ਗਾਰ ਮੇਲੇ ਦਾ ੳੋੁਦਘਾਟਨ

-- 20 May,2015

ਕੁਰਾਲੀ,ਹਲਕਾ ਅਨੰਦਪੁਰ ਸਾਹਿਬ ਦੇ ਲੋਕ ਸਭਾ ਮੈਂਬਰ ਪੇ੍ਮ ਸਿੰਘ ਚੰਦੂਮਾਜਰਾ ਨੇ  ਨੇੜਲੇ ਪਿੰਡ ਬੰਨ੍ਹਮਾਜਰਾ ਵਿਖੇ ਸਕਿੱਲ ਡਿਵੈਲਪਮੈਂਟ ਸੰਸਥਾ ਵਿਖੇ ਪ੍ਰਧਾਨ ਮੰਤਰੀ ਕੁਸ਼ਲ ਵਿਕਾਸ ਯੋਜਨਾ-2015 ਦੇ ਤਹਿਤ ਲਗਾਏ ਗਏ ਰੁਜ਼ਗਾਰ ਮੇਲੇ ਦਾ ਉਦਘਾਟਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਤਕਨੀਕੀ ਸਿਖਲਾਈ ਦੇਣੀ ਅਤੇ ਨੌਜਵਾਨ ਵਰਗ ਨੂੰ ਸਵੈ ਰੋਜ਼ਗਾਰ ਦੇ ਯੋਗ ਬਣਾਉਣਾ ਵੱਡੀ ਲੋੜ ਹੈ|
ਉਨ੍ਹਾਂ ਕਿਹਾ ਕਿ ਅਜਿਹੇ ਕੇਂਦਰ ਨੌਜਵਾਨ ਵਰਗ ਨੂੰ ਨਵੀਂ ਲੀਹ ੳੋੁਤੇ ਪਾ ਕੇ ਦੇਸ਼ ਤੇ ਸਮਾਜ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਵਿੱਚ ਸਹਾਈ ਹੋਣਗੇ | ਉਨ੍ਹਾਂ ਨੌਜਵਾਨ ਵਰਗ ਨੂੰ ਨੌਕਰੀਆਂ ਦੇ ਪਿੱਛੇ ਭੱਜਣ ਦੀ ਥਾਂ ਅਜਿਹੇ ਕੇਂਦਰਾਂ ਵਿੱਚ ਕਿੱਤਾਮੁਖੀ ਸਿਖਲਾਈ ਪ੍ਰਾਪਤ ਕਰਨ ਦੀ ਅਪੀਲ ਕੀਤੀ।
ਇਸੇ ਦੌਰਾਨ ਹਰਦੀਪ ਸਿੰਘ ਨੇ ਦੱਸਿਆ ਕਿ ਆਈ ਐਲ ਐਂਡ ਐਫ ਐਸ ਸਕਿੱਲ ਡਿਵੈਲਪਮੈਂਟ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਕਿੱਤਾਮੁਖੀ ਸਿਖਲਾਈ ਕੇਂਦਰ ਵਿੱਚ ਸਿਖਿਆਰਥਆਂ ਨੂੰ 40 ਦਿਨਾਂ ਕੋਰਸ ਕਰਵਾਇਆ ਜਾਂਦਾ ਹੈ | ਉਨ੍ਹਾਂ ਕਿਹਾ 8ਵੀਂ ਜਮਾਤ ਪਾਸ ਵਿਦਿਆਰਥੀ ਇਹ ਕੋਰਸ ਕਰ ਸਕਦਾ ਹੈ | ਹਰਦੀਪ ਸਿੰਘ ਨੇ ਦਸਿਆ ਕਿ ਇਥੇ ਕਰਵਾਏ ਜਾ ਰਹੇ ਕੋਰਸਾਂ ਵਿਚ ਸਿਖਆਰਥੀ ਵੈਲਡਰ,ਫਿਟਰ ਅਤੇ ਮਸ਼ੀਨ ਚਾਲਕ ਦੀ ਸਿਲਖਾੲੀ ਹਾਸਲ ਕਰ ਸਕਦੇ ਹਨ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਰਣਬੀਰ ਸਿੰਘ ਬੀਬੀਪੁਰ, ਹਰਦੇਵ ਸਿੰਘ ਹਰਪਾਲਪੁਰ, ਬਲਵਿੰਦਰ ਸਿੰਘ ਸਰਪੰਚ ਚੱਕਲਾਂ, ਰਜਿੰਦਰ ਸਿੰਘ ਜਸੱੜ ਭਾਗੋ ਮਾਜਰਾ, ਸਰਪੰਚ ਬਿੱਟੂ ਬਾਜਵਾ,ਦਿਲਬਾਗ ਸਿੰਘ ਭਾਗੋ ਮਾਜਰਾ, ਅਮਰੀਕ ਸਿੰਘ ਸੀਹੋਂਮਾਜਰਾ, ਸੰਦੀਪ ਚੀਮਾ ਹਰਸਿਮਰਨ ਚੀਮਾ, ਮਾਸਟਰ ਰਤਨ ਸਿੰਘ, ਸਰਪੰਚ ਕੇਸਰ ਸਿੰਘ, , ਮਨੀਸ਼ ਕੁਮਾਰ, ਗੁਰਦੀਪ ਸਿੰਘ ਪੰਚ ਇਲਾਕੇ ਦੇ ਪਤਵੰਤੇ ਹਾਜ਼ਰ ਸਨ |

Facebook Comment
Project by : XtremeStudioz