Close
Menu

ਛੇ ਹਜ਼ਾਰ ਭਾਰਤੀ 71 ਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਬੰਦ

-- 25 February,2015

ਨਵੀਂ ਦਿੱਲੀ, ਭਾਰਤ ਦੇ 6,443 ਨਾਗਰਿਕ 71 ਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਇਸ ਤੋਂ ਇਲਾਵਾ ਪਾਕਿਸਤਾਨ ਦੀ ਜੇਲ੍ਹ ਵਿੱਚ ਭਾਰਤੀ ਸੈਨਾਵਾਂ ਦੇ 74 ਲਾਪਤਾ ਜਵਾਨ ਹੋਣ ਦਾ ਖਦਸ਼ਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲੋਕ ਸਭਾ ਵਿੱਚ ਦੱਸਿਆ ਕਿ ਸਭ ਤੋਂ ਜ਼ਿਆਦਾ 1,534 ਭਾਰਤੀ ਸਾਊਦੀ ਅਰਬ ਵਿੱਚ, 833 ਯੂਏਈ, 352 ਪਾਕਿਸਤਾਨ ਤੇ 73 ਭਾਰਤੀ ਸ੍ਰੀਲੰਕਾ ਦੀ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ 74 ਲਾਪਤਾ ਜਵਾਨ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ 1971 ਤੋਂ ਬੰਦ ਹਨ। ਉਨ੍ਹਾਂ ਕਿਹਾ ਕਿ ਇਹ ਗੱਲ ਪਾਕਿਸਤਾਨ ਸਰਕਾਰ ਤੱਕ ਕਈ ਵਾਰ ਪਹੁੰਚਾਉਣ ਦੇ ਬਾਵਜੂਦ ਬੰਦੀਆਂ ਦੀ ਰਿਹਾਈ ਲਈ ਪੂਰਾ ਹੁੰਗਾਰਾ ਨਹੀਂ ਭਰਿਆ ਜਾ ਰਿਹਾ। ਇਸ ਤੋਂ ਇਲਾਵਾ ਬੰਗਲਾਦੇਸ਼ ਵਿੱਚ 257, ਚੀਨ ਵਿੱਚ 117, ਇਟਲੀ ਵਿੱਚ 145, ਕੁਵੈਤ ਵਿੱਚ 290, ਨੇਪਾਲ ਵਿੱਚ 614 ਤੇ ਕਤਰ ਦੀਆਂ ਜੇਲ੍ਹਾਂ ਵਿੱਚ 96 ਭਾਰਤੀ ਬੰਦ    ਹਨ। ਯੂਕੇ ਦੀਆਂ ਜੇਲ੍ਹਾਂ ਵਿੱਚ 291 ਭਾਰਤੀ ਬੰਦ ਹਨ।

Facebook Comment
Project by : XtremeStudioz