Close
Menu

ਛੋਟੇ ਰਾਜ ਦੇ ਪੱਖ ‘ਚ, ਪਰ ਬਿਲਕੁਲ ਛੋਟੇ ਰਾਜਾਂ ਦੇ ਪੱਖ ‘ਚ ਨਹੀਂ- ਭਾਜਪਾ

-- 05 August,2013

syed

ਨਵੀਂ ਦਿੱਲੀ- 5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਭਾਜਪਾ ਨੇ ਸੋਮਵਾਰ ਨੂੰ ਕਿਹਾ ਕਿ ਉਹ ਛੋਟੇ ਰਾਜਾਂ ਦੇ ਪੱਖ ‘ਚ ਹੈ ਪਰ ਬਿਲਕੁੱਲ ਛੋਟੇ ਰਾਜਾਂ ਦੇ ਪੱਖ ‘ਚ ਨਹੀਂ। ਭਾਜਪਾ ਬੁਲਾਰੇ ਸਈਅਦ ਸ਼ਾਹਨਵਾਜ ਹੁਸੈਨ ਨੇ ਸੰਸਦ ਕੰਪਲੈਕਸ ‘ਚ ਕਿਹਾ,”ਅਸੀਂ ਛੋਟੇ ਰਾਜਾਂ ਦਾ ਪੱਖ ਲਿਆ ਹੈ ਪਰ ਬਿਲਕੁੱਲ ਛੋਟੇ (ਨੈਨੋ) ਰਾਜਾਂ ਦੀ ਗੱਲ ਨਹੀਂ ਕੀਤੀ।” ਹੁਸੈਨ ਤੋਂ ਪੁੱਛਿਆ ਗਿਆ ਸੀ ਕਿ ਆਸਾਮ ‘ਚ ਕਈ ਛੋਟੇ-ਛੋਟੇ ਰਾਜਾਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਜੇਕਰ ਮੰਗਾਂ ਮੰਨ ਲਈਆਂ ਗਈਆਂ ਤਾਂ ਆਸਾਮ ਦੇ ਅਧੀਨ ਸਿਰਫ ਗੁਹਾਟੀ ਰੇਲਵੇ ਸਟੇਸ਼ਨ ਹੀ ਬਚ ਜਾਵੇਗਾ।
ਭਾਜਪਾ ਬੁਲਾਰੇ ਨੇ ਕਿਹਾ,”ਮੰਗ ਕਰਨ ਦਾ ਅਧਿਕਾਰ ਸਾਰਿਆਂ ਨੂੰ ਹੈ ਪਰ ਇਸ ‘ਤੇ ਫੈਸਲਾ ਸਰਕਾਰ ਨੂੰ ਕਰਨਾ ਹੈ। ਅਜੇ ਅਸੀਂ ਤੇਲੰਗਾਨਾ ਦਾ ਸਮਰਥਨ ਕੀਤਾ ਹੈ। ਜਦੋਂ ਹੋਰ ਰਾਜਾਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਜੇਕਰ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਤਾਂ ਆਸਾਮ ਦੇ ਅਧੀਨ ਸਿਰਫ ਗੁਹਾਟੀ ਰੇਲਵੇ ਸਟੇਸ਼ਨ ਹੀ ਬਚ ਜਾਵੇਗਾ।
ਭਾਜਪਾ ਬੁਲਾਰੇ ਨੇ ਕਿਹਾ,”ਮੰਗ ਕਰਨ ਦਾ ਅਧਿਕਾਰ ਸਾਰਿਆਂ ਨੂੰ ਹੈ ਪਰ ਇਸ ‘ਤੇ ਫੈਸਲਾ ਸਰਕਾਰ ਨੂੰ ਕਰਨਾ ਹੈ। ਅਜੇ ਅਸੀਂ ਤੇਲੰਗਾਨਾ ਦਾ ਸਮਰਥਨ ਕੀਤਾ ਹੈ। ਜਦੋਂ ਹੋਰ ਰਾਜਾਂ ਦੇ ਗਠਨ ਦੀ ਗੱਲ ਹੋਵੇਗੀ ਉਦੋਂ ਭਾਜਪਾ ਆਪਣਾ ਰੁਖ ਸਪੱਸ਼ਟ ਕਰੇਗੀ।” ਗੋਰਖਾਲੈਂਡ ਦੀ ਮੰਗ ਅਤੇ ਉਨ੍ਹਾਂ ਦੇ ਨੇਤਾਵਾਂ ਦੀ ਭਾਜਪਾ ਨੇਤਾਵਾਂ ਨਾਲ ਮੁਲਾਕਾਤ ਬਾਰੇ ਪੁੱਛੇ ਜਾਣ ‘ਤੇ ਹੁਸੈਨ ਨੇ ਕਿਹਾ,”ਗੋਰਖਾਲੈਂਡ ਦੇ ਨੇਤਾਵਾਂ ਨੇ ਸਾਡੀ ਪਾਰਟੀ ਦੇ ਨੇਤਾਵਾਂ ਨਾਲ ਚਰਚਾ ਕੀਤੀ ਹੈ ਅਤੇ ਉਨ੍ਹਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਗਿਆ ਹੈ।”

Facebook Comment
Project by : XtremeStudioz