Close
Menu

ਛੱਤੀਸਗੜ੍ਹ ਦੇ ਦਾਂਤੇਵਾੜਾ ‘ਚ ਨਕਸਲੀਆਂ ਵੱਲੋਂ ਕੀਤੇ ਹਮਲੇ ਵਿਚ ਭਾਜਪਾ ਵਿਧਾਇਕ ਭੀਮਾ ਮਾਂਡਵੀ ਅਤੇ 4 ਸੁਰੱਖਿਆ ਜਵਾਨਾਂ ਦੀ ਮੌਤ ਹੋ ਗਈ ਹੈ |

-- 09 April,2019

ਰਾਏਪੁਰ, 9 ਅਪਰੈਲ

ਭਾਜਪਾ ਐਮ.ਐਲ.ਏ ਭੀਮਾ ਮੰਦਾਵੀ ਅਤੇ 4 ਸੁਰੱਖਿਆ ਕਰਮੀਆਂ ਦੀ ਅੱਜ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ ਹੋਏ ਨਕਸਲਵਾਦੀ ਹਮਲੇ ਵਿੱਚ ਮੌਤ ਹੋ ਗਈ। ਇਹ ਹਮਲਾ ਰਾਜ ਵਿੱਚ ਚੋਣਾਂ ਦੇ ਪਹਿਲੇ ਦੌਰ ਤੋਂ ਕੁਝ ਦਿਨ ਪਹਿਲਾਂ ਹੋਇਆ ਹੈ।
ਪੁਲੀਸ ਅਨੁਸਾਰ ਸ਼ਿਆਮਾਗਿਰੀ ਦੀਆਂ ਪਹਾੜੀਆਂ ਵਿੱਚ ਇਹ ਹਮਲਾ ਉਸ ਵੇਲੇ ਹੋਇਆ ਜਦੋਂ ਐਮ.ਐਲ.ਏ ਦਾ ਕਾਫਲਾ ਬਚੇਲੀ ਖੇਤਰ ਤੋਂ ਕੁਵਾਕੋਂਡਾ ਵੱਲ ਜਾ ਰਿਹਾ ਸੀ।

ਨਕਸਲਵਾਦੀਆਂ ਨੇ ਆਈ.ਈ.ਡੀ ਨਾਲ ਧਮਾਕਾ ਕਰ ਕੇ ਇਕ ਗੱਡੀ ਨੂੰ ਉਡਾ ਦਿੱਤਾ ਅਤੇ ਫਿਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲੇ ਵਿੱਚ ਐਮ.ਐਲ.ਏ ਅਤੇ 4 ਸੁਰੱਖਿਆ ਕਰਮੀ ਹਲਾਕ ਹੋ ਗਏ।

Facebook Comment
Project by : XtremeStudioz