Close
Menu

ਜਗਮੀਤ ਬਰਾੜ ਦੇ ਭਲਕੇ ਅਕਾਲੀ ਦਲ ’ਚ ਸ਼ਾਮਲ ਹੋਣ ਦੇ ਆਸਾਰ

-- 18 April,2019

ਸ੍ਰੀ ਮੁਕਤਸਰ ਸਾਹਿਬ, 18 ਅਪਰੈਲ
ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਰਹੇ ਤੇ ਵਰਤਮਾਨ ਸਿਆਸਤ ’ਚ ਹਾਸ਼ੀਏ ’ਤੇ ਆਏ ਜਗਮੀਤ ਸਿੰਘ ਬਰਾੜ ਆਪਣੀ ਰਾਜਨੀਤਕ ਪਾਰੀ ਨਵੇਂ ਸਿਰਿਉਂ ਕੱਟੜ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਨਾਲ ਸ਼ੁਰੂ ਕਰ ਸਕਦੇ ਹਨ। ਸੂਤਰਾਂ ਮੁਤਾਬਕ ਸ੍ਰੀ ਬਰਾੜ ਨੇ ਕਾਂਗਰਸ ’ਚ ਸ਼ਮੂਲੀਅਤ ਲਈ ਪੂਰੀ ਵਾਹ ਲਾਈ ਪਰ ਗੱਲ ਨਹੀਂ ਬਣੀ। ਜਗਮੀਤ ਬਰਾੜ ਦੇ ਨਜ਼ਦੀਕੀ ਸਾਥੀ ਇਸ਼ਾਰਿਆਂ ਵਿਚ ਇਸ ਗੱਲ ਦਾ ਸੰਕੇਤ ਦੇ ਰਹੇ ਹਨ ਪਰ ਸ੍ਰੀ ਬਰਾੜ ਨਾਲ ਇਸ ਬਾਰੇ ਹਾਲੇ ਸੰਪਰਕ ਨਹੀਂ ਹੋ ਸਕਿਆ। ਕਈ ਸੀਨੀਅਰ ਅਕਾਲੀ ਆਗੂਆਂ ਨੇ ਵੀ ਬਰਾੜ ਦੀ ਅਕਾਲੀ ਦਲ ’ਚ ਸ਼ਮੂਲੀਅਤ ਦੀ ਤਸਦੀਕ ਕੀਤੀ ਹੈ। ਸੂਤਰਾਂ ਅਨੁਸਾਰ 19 ਅਪਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਮੁਕਤਸਰ ਦੌਰੇ ਦੌਰਾਨ ਜਗਮੀਤ ਸਿੰਘ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰਨ ਜਾ ਰਹੇ ਹਨ।

Facebook Comment
Project by : XtremeStudioz