Close
Menu

ਜਥੇਦਾਰ ਤਲਵੰਡੀ ਦੇ ਨਾਂ ’ਤੇ ਬਣੇਗਾ ਹੁਨਰ ਵਿਕਾਸ ਕੇਂਦਰ

-- 31 August,2015

ਰਾਏਕੋਟ, 31 ਅਗਸਤ: ਬਾਦਲ ਨੂੰ ਯਾਦ ਨਾ ਅਾੲੀ ਯਾਦਗਾਰ ਅੱਜ ਰਾਏਕੋਟ ਦੇ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਵਿਖੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਪਹਿਲੀ ਬਰਸੀ ਮਨਾਈ ਗਈ। ੲਿਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਤਲਵੰਡੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਅਾਂ ਐਲਾਨ ਕੀਤਾ ਕਿ ਮਹਾਰਾਜਾ ਦਲੀਪ ਸਿੰਘ  ਦੀ ਯਾਦਗਾਰ ਬੱਸੀਆਂ ਕੋਠੀ ਵਿੱਚ ਪਈ ਥਾਂ ‘ਤੇ ਜਥੇਦਾਰ ਤਲਵੰਡੀ ਦੇ ਨਾਂ ’ਤੇ ਹੁਨਰ ਵਿਕਾਸ ਕੇਂਦਰ ਬਣਾਇਆ ਜਾਵੇਗਾ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਤਲਵੰਡੀ ਨੂੰ ਆਪਣਾ ਸੱਚਾ ਸਾਥੀ ਤੇ ਰਾਜਸੀ ਮਾਮਲਿਆਂ ‘ਚ ਔਖੀ ਘੜੀ ਵੇਲੇ ਉਨ੍ਹਾਂ ਨੂੰ ਸਹੀ ਸੇਧ ਦੇਣ ਵਾਲਾ ਸੱਚਾ ਸਲਾਹਕਾਰ ਦੱਸਿਆ। ਉਨ੍ਹਾਂ ਜਥੇਦਾਰ ਤਲਵੰਡੀ ਦੇ ਪੁੱਤਰਾਂ ਰਣਜੀਤ ਸਿੰਘ ਤਲਵੰਡੀ ਅਤੇ ਜਗਜੀਤ ਸਿੰਘ ਤਲਵੰਡੀ  ਦੀ ਸਿਫ਼ਤ ਕਰਦਿਅਾਂ ਕਿਹਾ ਕਿ ਉਹ ਵੀ ਜਥੇਦਾਰ ਤਲਵੰਡੀ ਦੀ ਰਾਹ ‘ਤੇ ਚੱਲ ਰਹੇ ਹਨ ਤੇ ਮੇਹਨਤੀ ਆਗੂ ਹਨ।
ੲਿਸ ਮੌਕੇ ਬਲਵੰਤ ਸਿੰਘ ਰਾਮੂਵਾਲੀਆ, ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ, ਕੈਬਨਿਟ ਮੰਤਰੀ ਤੋਤਾ ਸਿੰਘ, ਸਪੀਕਰ ਪੰਜਾਬ ਵਿਧਾਨ ਸਭਾ ਚਰਨਜੀਤ ਸਿੰਘ ਅਟਵਾਲ, ਸੁਖਦੇਵ ਸਿੰਘ ਢੀਂਡਸਾ ਅਤੇ ਕੇਂਦਰੀ ਕੈਬਨਿਟ ਮੰਤਰੀ ਵਿਜੈ ਕੁਮਾਰ ਸਾਂਪਲਾ ਨੇ ਕਿਹਾ ਕਿ ਜਥੇਦਾਰ ਜਗਦੇਵ ਸਿੰਘ ਤਲਵੰਡੀ ਸਿੱਖ ਪੰਥ ਦੇ ਇਕ ਅਜਿਹੇ ਯੋਧੇ ਸਨ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕਰਦੇ ਹੋਏ ਆਪਣੀ ਸ਼ਖ਼ਸੀਅਤ ‘ਤੇ ਕੋਈ ਦਾਗ ਨਹੀਂ ਲੱਗਣ ਦਿੱਤਾ। ਉਹ ਨਿਧੜਕ ਅਤੇ ਸੱਚਾਈ ਦੀ ਰਾਹ ‘ਤੇ ਚੱਲਣ ਵਾਲੇ ਰਾਜਸੀ ਆਗੂ ਸਨ।

ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਭੋਗ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ੳੁਨ੍ਹਾਂ ਦੇ ਨਾਂ ’ਤੇ ਇਲਾਕੇ ਵਿੱਚ ਕੋਈ ਢੁਕਵੀਂ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਸੀ। ਅੱਜ ਉਨ੍ਹਾਂ ਨੇ ਆਪਣਾ ਭਾਸ਼ਣ ਸਮਾਪਤ ਕਰ ਦਿੱਤਾ ਪਰ ਜਥੇਦਾਰ ਤਲਵੰਡੀ ਦੀ ਯਾਦਗਾਰ ਸਬੰਧੀ ਕੋਈ ਗੱਲ ਨਾ ਕੀਤੀ। ਉਨ੍ਹਾਂ ਦੇ ਭਾਸ਼ਣ ਤੋਂ ਬਾਅਦ ਪੰਡਾਲ ਵਿੱਚੋਂ ਲੋਕ ਉੱਠ ਕੇ ਜਾਣ ਲੱਗੇ ਤਾਂ ਉਨ੍ਹਾਂ ਨੂੰ ਕਿਸੇ ਨੇ ਯਾਦਗਾਰ ਬਾਰੇ ਚੇਤਾ ਕਰਵਾਇਆ। ੲਿਸ ਮਗਰੋਂ ਉਹ ਮੁੜ ਸਟੇਜ ’ਤੇ ਆਏ ਅਤੇ ਤਕਨੀਕੀ ਕਾਲਜ ਬਣਾੲੇ ਜਾਣ ਦਾ ਅੈਲਾਨ ਕੀਤਾ।

Facebook Comment
Project by : XtremeStudioz