Close
Menu

ਜਨਧਨ ਖਾਤਿਆਂ ਦੇ ਪ੍ਰਯੋਗ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕੇਗੀ ਸਰਕਾਰ

-- 06 April,2015

ਨਵੀਂ ਦਿੱਲੀ,  ਸਰਕਾਰ ਨੇ ਆਪਣੇ ਵਿੱਤੀ ਸਮਾਵੇਸ਼ ਪ੍ਰੋਗਰਾਮ ਦੇ ਤਹਿਤ 12 ਕਰੋੜ ਤੋਂ ਜ਼ਿਆਦਾ ਜਨਧਨ ਖਾਤੇ ਖੋਲ੍ਹੇ ਹਨ। ਹੁਣ ਸਰਕਾਰ ਇਨ੍ਹਾਂ ਖਾਤਿਆਂ ਦਾ ਇਸਤੇਮਾਲ ਵਧਾਉਣ ਲਈ ਉਪਾਅ ਕਰ ਰਹੀ ਹੈ। ਸਰਕਾਰ ਦੀ ਯੋਜਨਾ ਪੀਓਐਸ ਲੈਣ-ਦੇਣ ਤੇ ਬਿਜ਼ਨਸ ਕਾਰਸਪਾਂਡੇਂਟ ( ਬੀਸੀ ) ਦੇ ਮਾਧਿਅਮ ਨਾਲ ਇਨ੍ਹਾਂ ਖਾਤਿਆਂ ਦਾ ਇਸਤੇਮਾਲ ਵਧਾਉਣ ਦੀ ਹੈ। ਵਿੱਤ ਮੰਤਰਾਲੇ ਨੇ ਮੰਗਲਵਾਰ ਨੂੰ ਸਰਵਜਨਕ ਖੇਤਰ ਦੇ ਬੈਂਕਾਂ ਦੇ ਪ੍ਰਤੀਨਿਧੀਆਂ ਤੇ ਬਿਜ਼ਨੈੱਸ ਕਾਰਸਪਾਂਡੇਂਟ ਦੀ ਬੈਠਕ ਬੁਲਾਈ ਹੈ। ਵਿੱਤੀ ਸਮਾਵੇਸ਼ ਕੋਸ਼ਿਸ਼ਾਂ ‘ਚ ਬੀਸੀ ਕਾਫ਼ੀ ਮਹੱਤਵਪੂਰਨ ਹਨ। ਇਥੇ ਕਈ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਇਨ੍ਹਾਂ ‘ਚ ਬੀਸੀ ਨੂੰ ਕੀਤੇ ਜਾਣ ਵਾਲਾ ਭੁਗਤਾਨ, ਤਕਨੀਕੀ ਸਮਰਥਨ ਤੇ ਜ਼ਰੂਰੀ ਉਤਸ਼ਾਹ ਜਿਹੇ ਮੁੱਦੇ ਸ਼ਾਮਿਲ ਹਨ। ਹਾਲਾਂਕਿ, ਕੁੱਝ ਹਲਕਿਆਂ ਤੋਂ ਇਸ ਗੱਲ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ ਕਿ ਬਹੁਤ ਸਾਰੇ ਲੋਕ ਇਨ੍ਹਾਂ ਖਾਤਿਆਂ ਤੋਂ ਲੈਣ – ਦੇਣ ਨਹੀਂ ਕਰ ਰਹੇ ਹਨ, ਜਦੋਂ ਕਿ ਸਰਕਾਰ ਉਨ੍ਹਾਂ ਨੂੰ ਸਬਸਿਡੀ ਤੇ ਹੋਰ ਮੁਨਾਫ਼ਾ ਪ੍ਰਦਾਨ ਕਰ ਰਹੀ ਹੈ।

Facebook Comment
Project by : XtremeStudioz