Close
Menu

ਜਨਰਲ ਬਰਾੜ ਦਾ ਹਮਲਾਵਰ ਇਟਲੀ ਤੋਂ ਗ੍ਰਿਫਤਾਰ

-- 22 February,2014

ਮਾਰਕੋ – ਸਥਾਨਕ ਪੁਲਸ ਨੇ ਭਾਰਤ ਦੇ ਇਕ ਸਾਬਕਾ ਜਨਰਲ ਕੁਲਦੀਪ ਸਿੰਘ ਬਰਾੜ ‘ਤੇ ਹਮਲੇ ਦੇ ਦੋਸ਼ੀ ਲਖਬੀਰ ਸਿੰਘ ਨੂੰ ਇਥੇ ਗ੍ਰਿਫਤਾਰ ਕੀਤਾ ਹੈ। 30 ਸਤੰਬਰ 2012 ਨੂੰ ਆਪਣੇ ਚਾਰ ਹੋਰ ਸਾਥੀਆਂ ਸਮੇਤ ਲਖਬੀਰ ਸਿੰਘ ਨੇ ਲੰਡਨ ‘ਚ ਬਰਾੜ ‘ਤੇ ਹਮਲਾ ਕੀਤਾ ਸੀ। ਲਖਬੀਰ ਸਿੰਘ ਘਟਨਾ ਪਿੱਛੋਂ ਬਰਤਾਨੀਆਂ ਤੋਂ ਫਰਾਰ ਹੋ ਗਿਆ ਸੀ। ਸ਼ੁੱਕਰਵਾਰ ਸਵੇਰੇ ਪੁਲਸ ਨੇ ਉਸ ਨੂੰ ਮਾਰਕੋ ਖੇਤਰ ‘ਚ ਘੁੰਮਦਿਆਂ ਕਾਬੂ ਕਰ ਲਿਆ।  ਲਖਬੀਰ ਸਿੰਘ ਦੇ ਸਾਥੀ ਦਿਲਬਾਗ ਸਿੰਘ ਅਤੇ ਮਨਦੀਪ ਸਿੰਘ ਨੂੰ 14-14, ਹਰਜੀਤ ਕੌਰ ਨੂੰ 11 ਤੇ ਬਲਵਿੰਦਰ ਸਿੰਘ ਨੂੰ ਸਾਢੇ 10 ਸਾਲ ਦੀ ਸਜ਼ਾ ਪਹਿਲਾਂ ਹੀ ਸੁਣਾਈ ਜਾ ਚੁੱਕੀ ਹੈ ਅਤੇ ਉਹ ਜੇਲ ‘ਚ ਹਨ।

Facebook Comment
Project by : XtremeStudioz