Close
Menu

ਜਪਾਨ ਓਪਨ ਬੈਡਮਿੰਟਨ: ਪੁਰਸ਼ ਵਰਗ ਵਿੱਚ ਭਾਰਤੀਆਂ ਵੱਲੋਂ ਤਿੰਨ ਉਲਟਫੇਰ

-- 19 September,2013

VBK-SINDHU_1448075g

ਟੋਕੀਓ, 19 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਉਭਰਦੀ ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਅੱਜ ਇੱਥੇ ਜਪਾਨ ਓਪਨ ਬੈਡਮਿੰਟਨ ਦੇ ਪਹਿਲੇ ਗੇੜ ਵਿਚ ਆਸਾਨ ਜਿੱਤ ਨਾਲ ਪੇਸ਼ਕਦਮੀ ਕੀਤੀ ਜਦੋਂਕਿ ਮਰਦਾਂ ਦੇ ਵਰਗ ਵਿਚ ਆਨੰਦ ਪਵਾਰ ਅਤੇ ਕੇ. ਸ੍ਰੀਕਾਂਤ ਨੇ ਆਪੋ-ਆਪਣੇ ਸਿੰਗਲਜ਼ ਮੈਚਾਂ ਵਿਚ ਆਪਣੇ ਤੋਂ ਉੱਚੀ ਦਰਜਾਬੰਦੀ ਵਾਲੇ ਵਿਰੋਧੀਆਂ ਨੂੰ ਹਰਾ ਕੇ ਵੱਡੇ ਉਲਟ ਫੇਰ ਕੀਤੇ।

ਟੂਰਨਾਮੈਂਟ ਵਿਚ ਅੱਠਵਾਂ ਦਰਜਾ ਭਾਰਤੀ ਖਿਡਾਰਨ ਸਿੰਧੂ ਨੇ ਜਪਾਨ ਦੀ ਯੂਕੀਨੋ ਨਾਕਾਈ ਨੂੰ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਵਿਚ 21-12, 21-13 ਨਾਲ ਹਰਾ ਦਿੱਤਾ। ਹੁਣ ਦੂਜੇ ਗੇੜ ਵਿਚ ਉਸ ਦੀ ਟੱਕਰ ਵੀਰਵਾਰ ਨੂੰ ਜਪਾਨੀ ਕੁਆਲੀਫਾਇਰ ਅਕਾਨੇ ਯਾਮਾਗੂਦੀ ਨਾਲ ਹੋਵੇਗੀ।
ਉਂਜ ਪਹਿਲਾਂ ਸੁਰਖੀਆਂ ਪਵਾਰ ਨੇ ਹਾਸਲ ਕੀਤੀਆਂ। ਉਸ ਨੇ ਦੁਨੀਆਂ ਦੇ 12ਵੇਂ ਦਰਜੇ ਦੇ ਇੰਡੋਨੇਸ਼ੀਆਈ ਖਿਡਾਰੀ ਅਤੇ 2004 ਦੀਆਂ ਏਥਨਜ਼ ਓਲੰਪਿਕ ਵਿਚ ਕਾਂਸੀ ਦਾ ਤਗ਼ਮਾ ਜੇਤੂ ਸੋਨੀ ਡਵੀ ਕੁਨਕੋਰੋ ਨੂੰ 21-17, 7-21, 21-5 ਨਾਲ ਹਰਾ ਕੇ ਸਨਸਨੀ ਫੈਲਾ ਦਿੱਤੀ। ਥਾਈਲੈਂਡ ਗ੍ਰਾਂਪ੍ਰੀ ਗੋਲਡ ਜੇਤੂ ਸ੍ਰੀਕਾਂਤ ਨੇ ਇੰਡੀਅਨ ਬੈਡਮਿੰਟਨ ਲੀਗ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਸੀ। ਅੱਜ ਵੀ ਉਸ ਨੇ ਧਮਾਕੇਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਜਪਾਨ ਦੇ 22ਵਾਂ ਦਰਜਾ ਖਿਡਾਰੀ ਸੋ ਸਾਸਾਕੀ ਨੂੰ ਇਕ ਘੰਟਾ ਅੱਠ  ਮਿੰਟ ਦੇ ਸਖ਼ਤ ਮੁਕਾਬਲੇ ਵਿਚ 22-20, 22-24, 21-18 ਨਾਲ ਮਾਤ ਦਿੱਤੀ।
ਪਵਾਰ ਨੇ ਸ੍ਰੀਕਾਂਤ ਤੋਂ ਬਾਅਦ ਦੁਨੀਆਂ ਦੇ 56ਵੇਂ ਨੰਬਰ ਐਚ.ਐਮ. ਪ੍ਰਣਬ ਨੇ ਵੀ ਉਲਟਫੇਰ ਕਰਦਿਆਂ ਜਿੱਤ ਕਰਕੇ ਭਾਰਤ ਨੂੰ ਖੁਸ਼ ਹੋਣ ਦਾ ਇਕ ਹੋਰ ਮੌਕਾ ਦਿੱਤਾ। ਉਸ ਨੇ ਬੀਡਬਲਿਊਐਫ ਸੂਚੀ ਵਿਚ 14ਵੇਂ ਦਰਜੇ ਉੱਤੇ ਕਾਬਜ਼ ਹਾਂਗਕਾਂਗ ਦੇ ਵਿੰਗ ਕੀ ਵੋਂਗ ਤੋਂ ਪਛੜਨ ਦੇ ਬਾਵਜੂਦ ਸ਼ਾਨਦਾਰ ਵਾਪਸੀ ਕਰਦਿਆਂ 15-12, 21-17, 24-22 ਦੀ ਜ਼ੋਰਦਾਰ ਜਿੱਤ ਦਰਜ ਕੀਤੀ। ਹੋਰ ਖਿਡਾਰੀਆਂ ਵਿੱਚੋਂ ਅੱਜ ਜੈਰਾਮ ਨੇ ਵੀ ਮਰਦ ਸਿੰਗਲਜ਼ ਵਿਚ ਚੀਨੀ ਤੇਪਈ ਦੇ ਤਿਏਨ ਚੇਨ ਚੋਊ ਨੂੰ 21-11, 21-18 ਨਾਲ ਹਰਾਇਆ। ਦੂਜੇ ਪਾਸੇ ਸੌਰਭ ਵਰਮਾ ਅਤੇ ਸਾਈ ਪ੍ਰਵੀਥ ਬੀ ਨੂੰ ਪਹਿਲੇ ਗੇੜ ਵਿਚ ਹਾਰਾਂ ਦਾ ਸਾਹਮਣਾ ਕਰਨਾ ਪਿਆ। ਮਰਦ ਡਬਲਜ਼ ਵਿਚ ਮੁਨ ਮਾਤਰੀ ਤੇ ਸੁਮਿਤ ਰੈਡੀ ਬੀ ਦੀ ਭਾਰਤੀ ਜੋੜੀ ਨੇ ਜਪਾਨ ਦੇ ਹਿਰੋਯੁਕੀ ਸਾਏਕੀ ਤੇ ਰਯੋਤਾ ਤਾਓਮਤਾ ਨੂੰ ਹਰਾ ਕੇ ਦੂਜੇ ਗੇੜ ਵਿਚ ਥਾਂ ਬਣਾਈ।

Facebook Comment
Project by : XtremeStudioz