Close
Menu

ਜਬਰ ਜਨਾਹ ਦੇ ਮਾਮਲੇ ‘ਤੇ ਗੁੜਗਾਂਓ ਦੇ ਕਮਿਸ਼ਨਰ ਤੇ ਜੁਆਇੰਟ ਕਮਿਸ਼ਨਰ ਆਹਮੋ-ਸਾਹਮਣੇ

-- 30 September,2015

ਗੁੜਗਾਂਓ, ਗੁੜਗਾਂਓ ਦੀ ਜੁਆਇੰਟ ਕਮਿਸ਼ਨਰ ਭਾਰਤੀ ਅਰੋੜਾ ਨੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਨਵਦੀਪ ਸਿੰਘ ਵਿਰਕ ‘ਤੇ ਧਮਕੀ ਦੇਣ ਤੇ ਕੰਮ ‘ਚ ਦਖਲ ਦੇਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਮਿਸ਼ਨਰ ਵਿਰਕ ਦੀ ਸ਼ਿਕਾਇਤ ਰਾਜ ਦੇ ਡੀ.ਜੀ.ਪੀ. ਨੂੰ ਵੀ ਕੀਤੀ ਹੈ। ਉਥੇ , ਵਿਰਕ ਨੇ ਵੀ ਕੁਝ ਅਜਿਹੇ ਦੋਸ਼ ਭਾਰਤੀ ‘ਤੇ ਲਗਾਏ ਹਨ ਤੇ ਉਨ੍ਹਾਂ ਨੇ ਵੀ ਇਕ ਸ਼ਿਕਾਇਤੀ ਚਿੱਠੀ ਡੀ.ਜੀ.ਪੀ. ਨੂੰ ਭੇਜੀ ਹੈ। ਇਹ ਮਾਮਲਾ ਇਕ ਜਬਰ ਜਨਾਹ ਕੇਸ ਨਾਲ ਜੁੜਿਆ ਹੈ। ਜਿਸ ‘ਚ ਭਾਰਤੀ ਦੀ ਦਲੀਲ ਹੈ ਕਿ ਪੁਲਿਸ ਦੋਸ਼ੀ ਤੇ ਉਸ ਦੇ ਪਰਿਵਾਰ ਨੂੰ ਜ਼ਬਰਦਸਤੀ ਫਸਾ ਰਹੀ ਹੈ। ਉਥੇ, ਵਿਰਕ ਦਾ ਦਾਅਵਾ ਹੈ ਕਿ ਦੋਸ਼ੀ ਖਿਲਾਫ ਪੁਖ਼ਤਾ ਸਬੂਤ ਹਨ ਤੇ ਦੋਸ਼ੀ ਦੀ ਭੈਣ ਭਾਰਤੀ ਦੀ ਦੋਸਤ ਹੈ ਇਸ ਲਈ ਭਾਰਤੀ ਮਾਮਲੇ ਨੂੰ ਉਲਝਾ ਰਹੀ ਹੈ।

Facebook Comment
Project by : XtremeStudioz