Close
Menu

ਜਰਮਨੀ ਤੇ ਚੀਨ ਮਹਿਲਾ ਵਿਸ਼ਵ ਕੱਪ ਦੇ ਆਖਰੀ-8 ‘ਚ

-- 22 June,2015

ਓਟਾਵਾ,  ਜਰਮਨੀ ਤੇ ਚੀਨ ਕ੍ਰਮਵਾਰ ਸਵੀਡਨ ਤੇ ਕੈਮਰੂਨ ਨੂੰ ਹਰਾ ਕੇ ਮਹਿਲਾ ਵਿਸ਼ਵ ਕੱਪ ਫੁੱਟਬਾਲ ਦੇ ਕੁਆਰਟਰ ਫਾਈਨਲ ਵਿਚ ਪਹੁੰਚਣ ਵਾਲੀਆਂ ਪਹਿਲੀਆਂ ਦੋ ਟੀਮਾਂ ਬਣ ਗਈਆਂ ਹਨ। ਸਾਲ 2003 ਤੇ 2007 ਦੇ ਚੈਂਪੀਅਨ ਜਰਮਨੀ ਨੇ ਸਵੀਡਨ ਨੂੰ ਓਟਾਵਾ ਵਿਚ 4-1 ਨਾਲ ਹਰਾਇਆ ਜਦਕਿ ਚੀਨ ਨੇ ਐਡਮੰਟਨ ਵਿਚ 1-0 ਨਾਲ ਜਿੱਤ ਦੇ ਨਾਲ ਟੂਰਨਾਮੈਂਟ ਵਿਚ ਬਚੀ ਆਖਰੀ ਅਫਰੀਕੀ ਟੀਮ ਕੈਮਰੂਨ ਨੂੰ ਵੀ ਘਰ ਦਾ ਰਸਤਾ ਦਿਖਾ ਦਿੱਤਾ। ਜਰਮਨੀ ਵਲੋਂ ਸੇਲੀਆ ਮਾਸਿਕ (36ਵੇਂ ਤੇ 78ਵੇਂ ਮਿੰਟ) ਨੇ ਦੋ ਜਦਕਿ ਅੰਜਾ ਮਿਤਾਗ (24ਵੇਂ ਮਿੰਟ) ਤੇ ਜੇਨੀਫਰ ਮਾਰੋਜਸਾਨ (88ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਸੇਲੀਆ ਤੇ ਅੰਜਾ ਟੂਰਨਾਮੈਂਟ ਵਿਚ ਹੁਣ ਤਕ ਪੰਜ-ਪੰਜ ਗੋਲ ਕਰ ਚੁੱਕੀਆਂ ਹਨ। ਵਿਸ਼ਵ ਕੱਪ-2011 ਵਿਚ ਘਰੇਲੂ ਧਰਤੀ ‘ਤੇ ਕੁਆਰਟਰ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨ ਵਾਲੀ ਜਰਮਨ ਦੀ ਟੀਮ ਹੁਣ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਲਈ ਫਰਾਂਸ ਜਾਂ ਦੱਖਣੀ ਕੋਰੀਆ ਨਾਲ ਭਿੜੇਗੀ। ਦੂਜੇ ਪਾਸੇ ਚੀਨ ਦੇ ਕੋਚ ਹਾਓ ਵੇਈ ਨੂੰ ਪਾਬੰਦੀ ਕਾਰਨ ਕੈਮਰੂਨ ਵਿਰੁੱਧ ਮੈਚ ਐਡਮੰਟਨ ਰਾਸ਼ਟਰੀ ਸਟੇਡੀਅਮ ਵਿਚ ਦਰਸ਼ਕਾਂ ਦੇ ਵਿਚਾਲੇ ਸਟੈਂਡ ਤੋਂ ਦੇਖਣਾ ਪਿਆ। ਵੈਂਗ ਸ਼ਾਸ਼ਾਨ ਨੇ ਹਾਲਾਂਕਿ ਚੀਨ ਨੂੰ 12ਵੇਂ ਮਿੰਟ ਵਿਚ ਹੀ ਬੜ੍ਹਤ ਦਿਵਾ ਦਿੱਤੀ, ਜਿਹੜੀ ਫੈਸਲਾਕੁੰਨ ਸਾਬਤ ਹੋਈ।

Facebook Comment
Project by : XtremeStudioz