Close
Menu

ਜਰੀਨ ਖਾਨ ਕਰੇਗੀ ਪੰਜਾਬੀ ਫਿਲਮ ‘ਚ ਕੰਮ

-- 09 August,2013

Zarine-Khan-Pics-01-01.-jpg

ਮੁੰਬਈ – ਬਾਲੀਵੁੱਡ ਦੀ ਮਸ਼ਹੂਰ ਹੌਟ ਅਭਿਨੇਤਰੀ ਜਰੀਨ ਖਾਨ ਹੁਣ ਪੰਜਾਬੀ ਫਿਲਮ ਵਿਚ ਨੀ ਆਪਣੇ ਹੁਸਨ ਅਤੇ ਅਦਾਵਾਂ ਦਾ ਜਾਦੂ ਦਰਸ਼ਕਾਂ ‘ਤੇ ਚਲਾਉਂਦੀ ਨਜ਼ਰ ਆਵੇਗੀ। ਸਾਲ 2010 ਵਿਚ ਆਈ ਫਿਲਮ ਵੀਰ ਨਾਲ ਸਲਮਾਨ ਖਾਨ ਦੇ ਓਪੋਜ਼ਿਟ ਡੈਬਿਊ ਕਰਨ ਵਾਲੀ ਜਰੀਨ ਖਾਨ ਨੇ ਹਾਊਸਫੁਲ-2 ਵਰਗੀ ਸੁਪਰਹਿੱਟ ਫਿਲਮ ਵਿਚ ਕੰਮ ਕੀਤਾ ਹੈ। ਜਰੀਨ ਹੁਣ ਪੰਜਾਬੀ ਫਿਲਮਾਂ ਵਿਚ ਵੀ ਕੰਮ ਕਰਨ ਜਾ ਰਹੀ ਹੈ। ਜਰੀਨ ਖਾਨ ਰੋਹਿਤ ਜਗਰਾਜ ਦੇ ਨਿਰਦੇਸ਼ਨ ਵਿਚ ਬਣਨ ਵਾਲੀ ਫਿਲਮ ਜੱਟ ਜੇਮਸ ਬਾਂਡ ਵਿਚ ਕੰਮ ਕਰਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜੱਟ ਜੇਮਸ ਬਾਂਡ ਵਿਚ ਜਰੀਨ ਖਾਨ ਤੋਂ ਇਲਾਵਾ ਵਿਦੂ ਦਾਰਾ ਸਿੰਘ, ਗਿੱਪੀ ਗਰੇਵਾਲ, ਮੁਕੇਸ਼ ਰਿਸ਼ੀ, ਅਵਤਾਰ ਗਿੱਲ ਅਤੇ ਗੁਰਪ੍ਰੀਤ ਘੁੱਗੀ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ਇਹ ਫਿਲਮ ਕੈਨੇਡਾ ਦੇ ਫਾਰਚੂਨ ਹਾਊਸ ਪ੍ਰੋਡਕਸ਼ਨ ਅਤੇ ਗੁਰਦੀਪ ਢਿੱਲੋਂ ਦੇ ਹੇਠ ਬਣਾਈ ਜਾਵੇਗੀ।

Facebook Comment
Project by : XtremeStudioz