Close
Menu

ਜਲਦੀ ਘੱਟ ਹੋਣਗੀਆਂ ਬਿਜਲੀ-ਪਾਣੀ ਦੀਆਂ ਦਰਾਂ, ਵਾਈ-ਫਾਈ ਸਹੂਲਤ ਇਕ ਸਾਲ ‘ਚ : ਕੇਜਰੀਵਾਲ

-- 21 March,2015

ਨਵੀਂ ਦਿੱਲੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੱਤਾ ਸੰਭਾਲਣ ਤੋਂ ਲਗਭਗ ਇਕ ਹਫਤੇ ਬਾਅਦ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ  ਆਮ ਆਦਮੀ ਪਾਰਟੀ ਦੇ ਚੋਣ ਵਾਅਦਿਆਂ  ਦੀ ਤਰਜ਼ ‘ਤੇ ਬਹੁਤ ਜਲਦੀ ਹੀ ਬਿਜਲੀ ਦੀਆਂ ਦਰਾਂ ਘੱਟ ਕਰਨ ਜਾ ਰਹੀ ਹੈ ਅਤੇ ਮੁਫਤ ਪਾਣੀ ਯੋਜਨਾ ਸ਼ੁਰੂ ਕਰਨ ਵਾਲੀ ਹੈ।  ਕੇਜਰੀਵਾਲ ਦੱਖਣੀ ਦਿੱਲੀ ਦੇ ਸਾਕੇਤ ‘ਚ ਸਾਲਾਨਾ ਹਵਾਬਾਜ਼ੀ ਸੈਰ ਸਪਾਟਾ  ਮਹਾਉਤਸਵ ਦਾ ਉਦਘਾਟਨ ਕਰਨ ਤੋਂ ਬਾਅਦ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਾਣੀ ਅਤੇ ਬਿਜਲੀ ਨਾਲ ਸੰਬੰਧਤ ਮੁੱਦਿਆਂ ‘ਤੇ ਇਕ ‘ਬਲਿਊ ਪ੍ਰਿੰਟ’ ਨੂੰ ਪਹਿਲਾਂ ਹੀ ਅੰਤਿਮ ਛੋਹਾਂ ਦੇ ਚੁੱਕੀ ਹੈ, ਜਦਕਿ ਦਿੱਲੀ ਨੂੰ ‘ਵਾਈ ਫਾਈ ਸ਼ਹਿਰ’ ਬਣਾਉਣ ਲਈ ਘੱਟੋ-ਘੱਟ ਇਕ ਸਾਲ ਲੱਗੇਗਾ।

Facebook Comment
Project by : XtremeStudioz