Close
Menu

ਜਲਦੀ ਹੀ ਫੁਟ ਜਾਵੇਗਾ ਮੋਦੀ ਦਾ ਬੁਲਬੁਲਾ- ਸਿੱਬਲ

-- 16 October,2013

kapil-s31ਨਵੀਂ ਦਿੱਲੀ,16 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਕੇਂਦਰੀ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਹੈ। ਸਿੱਬਲ ਅਨੁਸਾਰ ਮੋਦੀ ਪਾਣੀ ਦੇ ਬੁਲਬੁਲੇ ਦੀ ਤਰ੍ਹਾਂ ਹੈ ਜੋ ਜਲਦੀ ਹੀ ਫੁਟ ਜਾਂਦਾ ਹੈ। ਚੋਣਾਂ ਤੋਂ ਬਾਅਦ ਮੋਦੀ ਬੁਲਬੁਲਾ ਵੀ ਜਲਦੀ ਹੀ ਫੁਟ ਜਾਵੇਗਾ। ਸਿੱਬਲ ਨੇ ਮੋਦੀ ਦੀ ਇੰਟਰਨੈੱਟ ‘ਤੇ ਵਧਦੀ ਲੋਕਪ੍ਰਿਯਤਾ ਅਤੇ ਸਰਗਰਮੀ ‘ਤੇ ਤਿੱਖਾ ਵਾਰ ਕਰਦੇ ਹੋਏ ਮੋਦੀ ‘ਤੇ ਦੋਸ਼ ਲਾਇਆ ਹੈ ਕਿ ਮੋਦੀ ਨੇ ਇਕ ਨਿੱਜੀ ਫੌਜ ਬਣਾ ਕੇ ਰੱਖੀ ਹੈ ਜੋ ਇੰਟਰਨੈੱਟ ‘ਤੇ ਗਲਤ ਜਾਣਕਾਰੀਆਂ ਪਰੋਸਦੀ ਰਹਿੰਦੀ ਹੈ। ਮੋਦੀ ਦੀ ਫੌਜ ਹੀ ਹੈ ਜੋ ਇੰਟਰਨੈੱਟ ‘ਤੇ ਉਨ੍ਹਾਂ ਦੀ ਲੋਕਪ੍ਰਿਯਤਾ ਦਾ ਗੁਣਗਾਣ ਕਰਦੀ ਹੈ।
ਕਾਨੂੰਨ ਮੰਤਰੀ ਨੇ ਕਿਹਾ ਕਿ ਉਹ ਪਿਛਲੇ 6 ਮਹੀਨੇ ਤੋਂ ਭਾਜਪਾ ਤੋਂ ਪੁੱਛ ਰਹੇ ਹਨ ਕਿ ਗੁਜਰਾਤ ਮਾਡਲ ਕੀ ਹੈ ਪਰ ਭਾਜਪਾ ਵਾਲੇ ਦੱਸ ਨਹੀਂ ਸਕੇ ਕਿ ਗੁਜਰਾਤ ਮਾਡਲ ਕੀ ਹੈ। ਇਕ ਕੌਮਾਂਤਰੀ ਨਿਊਜ ਏਜੰਸੀ ਨਾਲ ਗੱਲ ਕਰਦੇ ਹੋਏ ਸਿੱਬਲ ਨੇ ਇਹ ਵੀ ਸਾਫ ਕੀਤਾ ਕਿ ਮੋਦੀ ਕਾਂਗਰਸ ਲਈ ਕੋਈ ਚੁਣੌਤੀ ਨਹੀਂ ਹੈ।

Facebook Comment
Project by : XtremeStudioz