Close
Menu

ਜਲਵਾਯੂ ਪਰਿਵਰਤਨ ਲਈ ਬਲੂਮਬਰਗ ਬਣੇ ਮੁੱਖ ਦੂਤ

-- 01 February,2014

ਸੰਯੁਕਤ ਰਾਸ਼ਟਰ—ਸੰਯੁਕਤ ਰਾਸ਼ਟਰ ਪ੍ਰਮੁੱਖ ਬਾਨ ਕੀ ਮੂਨ ਨੇ ਨਿਊਯਾਰਕ ਸਿਟੀ ਦੇ ਸਾਬਕਾ ਮੇਅਰ ਮਾਈਕਲ ਬਲੂਮਬਰਗ ਨੂੰ ਸ਼ਹਿਰ ਅਤੇ ਜਲਵਾਯੂ ਪਰਿਵਰਤਨ ਲਈ ਮੁੱਖ ਵਿਸ਼ੇਸ਼ ਦੂਤ ਨਿਯੁਕਤ ਕੀਤਾ ਗਿਆ ਹੈ। ਬਾਨ ਦੇ ਦਫਤਰ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਰਾਜਨੀਤਿਕ ਸੰਕਲਪ ਅਤੇ ਸ਼ਹਿਰਾਂ ਦਰਮਿਆਨ ਕਦਮ ਚੁੱਕੇ ਜਾਣ ਨੂੰ ਲੈ ਕੇ ਮੇਅਰਾਂ ਅਤੇ ਸੰਬੰਧਤ ਪੱਖਾਂ ਦੇ ਨਾਲ ਵਿਚਾਰ-ਵਟਾਂਦਰੇ ਵਿਚ ਜਨਰਲ ਸਕੱਤਰ ਮਦਦ ਕਰਨਗੇ। ਬਿਆਨ ਮੁਤਾਬਕ 2014 ਦੇ ਜਲਵਾਯੂ ਪਰਿਵਰਤਨ ਵਿਚ ਠੋਸ ਹੱਲ ਦੀ ਦਿਸ਼ਾ ਵਿਚ ਵੀ ਮਦਦ ਕਰਨਗੇ, ਜਿਸ ਦੀ ਬੈਠਕ ਇਸ ਸਾਲ ਨਿਊਯਾਰਕ ਵਿਚ ਹੋਵੇਗੀ। ਨੌਕਰੀ ਵਿਚ 12 ਸਾਲ ਤੱਕ ਰਹਿਣ ਤੋਂ ਬਾਅਦ 31 ਦਸੰਬਕ ਨੂੰ ਮੇਅਰ ਦਾ ਅਹੁਦਾ ਛੱਡਣ ਵਾਲੇ ਬਲੂਮਬਰਗ ਫਿਲਹਾਲ ‘ਸੀ 40 ਕਲਾਈਮੇਟ ਲੀਡਰਸ਼ਿਪ ਗਰੁੱਪ’ ਦੇ ਬੋਰਡ ਦੇ ਪ੍ਰਧਾਨ ਹਨ। ਇਹ ਦੁਨੀਆ ਭਰ ਦੇ ਵੱਡੇ ਸ਼ਹਿਰਾਂ ਦਾ ਇਕ ਨੈੱਟਵਰਕ ਹੈ ਜੋ ਜਲਵਾਯੂ ਸੰਬੰਧੀ ਕਦਮਾਂ ਨੂੰ ਲੈ ਕੇ ਸਥਾਨਕ ਪੱਧਰ ‘ਤੇ ਠੋਸ ਕਦਮ ਉਠਾਉਣ ਲਈ ਵਚਨਬੱਧ ਹੈ, ਜਿਸ ਨਾਲ ਸੰਸਾਰਕ ਪੱਧਰ ‘ਤੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਵਿਚ ਮਦਦ ਮਿਲੇਗੀ।

Facebook Comment
Project by : XtremeStudioz