Close
Menu

ਜਲਾਲਾਬਾਦ ਵਿਚ ਫਿਦਾੲੀਨ ਹਮਲਾ; 33 ਹਲਾਕ, 100 ਜ਼ਖ਼ਮੀ

-- 19 April,2015

ਜਲਾਲਾਬਾਦ, ਅਫ਼ਗਾਨਿਸਤਾਨ ਦੇ ਪੂਰਬੀ ਸ਼ਹਿਰ ਜਲਾਲਾਬਾਦ ’ਚ ਬੈਂਕ ਦੇ ਬਾਹਰ ਫਿਦਾੲੀਨ ਹਮਲੇ ’ਚ ਘੱਟੋ ਘੱਟ 33 ਲੋਕ ਮਾਰੇ ਗੲੇ ਜਦਕਿ 100 ਹੋਰ ਜ਼ਖ਼ਮੀ ਹੋ ਗੲੇ। ਪਿਛਲੇ ਸਾਲ ਨਵੰਬਰ ਤੋਂ ਬਾਅਦ ੲਿਹ ਵੱਡਾ ਹਮਲਾ ਹੋੲਿਅਾ ਹੈ।
ਸੂਬਾੲੀ ਹਸਪਤਾਲ ਦੇ ਮੁਖੀ ਡਾਕਟਰ ਨਜੀਬੳੁੱਲ੍ਹਾ ਕਾਮਾਵਾਲ ਨੇ ੲੇਅੈਫਪੀ ਨੂੰ ਹਸਪਤਾਲ ’ਚ 33 ਲਾਸ਼ਾਂ ਅਤੇ ਜ਼ਖ਼ਮੀਅਾਂ ਦੇ ਪੁੱਜਣ ਦੀ ਪੁਸ਼ਟੀ ਕੀਤੀ ਹੈ। ੳੁਂਜ ਸਰਕਾਰੀ ਤਰਜਮਾਨ ਅਹਿਮਦ ਜ਼ਿਅਾ ਅਬਦੁਲਜ਼ੲੀ ਨੇ ਧਮਾਕੇ ਦੀ ਪੁਸ਼ਟੀ ਕਰਦਿਅਾਂ ਮ੍ਰਿਤਕਾਂ ਦੀ ਗਿਣਤੀ 30 ਦੱਸੀ ਹੈ।  ੳੁਨ੍ਹਾਂ ਦੱਸਿਅਾ ਕਿ ਧਮਾਕਾ ੳੁਸ ਸਮੇਂ ਹੋੲਿਅਾ ਜਦੋਂ ਬੈਂਕ ਦੇ ਬਾਹਰ ਸਰਕਾਰੀ ਕਰਮਚਾਰੀ ਅਤੇ ਹੋਰ ਲੋਕ ਅਾਪਣੀ ਤਨਖ਼ਾਹ ਲੈ ਰਹੇ ਸਨ। ਹਮਲੇ ਤੋਂ ਬਾਅਦ ਦਰਦਨਾਕ ਦ੍ਰਿਸ਼ ਸੀ ਅਤੇ ਲੋਕਾਂ ਦੇ ਸਰੀਰ ਤੋਂ ਖ਼ੂਨ ਵਹਿ ਰਿਹਾ ਸੀ। ਕੲੀਅਾਂ ਦੇ ਅੰਗ ਮੈਦਾਨ ’ਚ ਬਿਖਰੇ ਹੋੲੇ ਸਨ।
ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਹਮਲੇ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕਰਦਿਅਾਂ ਕਿਹਾ ਹੈ ਕਿ ਜਨਤਕ ਥਾਵਾਂ ’ਤੇ ਬੇਕਸੂਰ ਲੋਕਾਂ ਨੂੰ ਨਿਸ਼ਾਨਾ ਬਣਾੳੁਣਾ ਕਾੲਿਰਾਨਾ ਹਰਕਤ ਹੈ। ਅਮਰੀਕਾ ਵੱਲੋਂ ਅਫ਼ਗਾਨਿਸਤਾਨ ’ਚੋਂ ਅਾਪਣੀ ਫ਼ੌਜ ਨੂੰ ਹਟਾੳੁਣ ਦੀ ਯੋਜਨਾ ਨੂੰ ਮੁਲਤਵੀ ਕਰਨ ਦੇ ਅੈਲਾਨ ਤੋਂ ਬਾਅਦ ਦਹਿਸ਼ਤਗਰਦਾਂ ਨੇ ਸਰਕਾਰੀ ਅਤੇ ਵਿਦੇਸ਼ੀ ਟਿਕਾਣਿਅਾਂ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਜਲਾਲਾਬਾਦ ’ਚ 10 ਅਪਰੈਲ ਨੂੰ ਨਾਟੋ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗੲੇ ਕਾਰ ਬੰਬ ਹਮਲੇ ’ਚ ਤਿੰਨ ਨਾਗਰਿਕ ਮਾਰੇ ਗੲੇ ਸਨ। ਹਫ਼ਤਾ ਕੁ ਪਹਿਲਾਂ ਬਦਖ਼ਸ਼ਾਂ ਸੂਬੇ ਦੇ ਪਹਾੜੀ ੲਿਲਾਕੇ ’ਚ ਤਾਲਿਬਾਨ ਨੇ 18 ਅਫ਼ਗਾਨ ਫ਼ੌਜੀਅਾਂ ਨੂੰ ਮਾਰ ਮੁਕਾੲਿਅਾ ਸੀ।

Facebook Comment
Project by : XtremeStudioz