Close
Menu

ਜਲੰਧਰ ਦੀ ਔਰਤ ਦਾ ਕੈਨੇਡਾ ‘ਚ ਗੋਰੇ ਨੇ ਕੀਤਾ ਬੇਰਹਿਮੀ ਨਾਲ ਕਤਲ

-- 08 June,2015

ਵੈਨਕੂਵਰ— ਕੈਨੇਡਾ ਦੇ ਨਿਊਵੈਸਟਮਿੰਸਟਰ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖਬਰ ਹੈ। ਇੱਥੇ ਇਕ 23 ਸਾਲਾ ਗੋਰੇ ਨੇ ਮਾਮੂਲੀ ਝਗੜੇ ਪਿੱਛੋਂ ਜਲੰਧਰ ਦੀ ਰਹਿਣ ਵਾਲੀ 79 ਸਾਲਾ ਔਰਤ ਚਰਨ ਕੌਰ ਦਾ ਕਤਲ ਕਰ ਦਿੱਤਾ। ਪੁਲਸ ਨੇ ਦੋਸ਼ੀ ਜੂਲੀਅਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਘਟਨਾ 3 ਜੂਨ ਦੀ ਹੈ। ਚਰਨ ਕੌਰ 3 ਜੂਨ ਨੂੰ ਆਪਣੇ ਐਵਨਿਊ ਸਥਿਤ ਘਰ ਨੇੜੇ ਸੈਰ ਕਰ ਰਹੀ ਸੀ ਤੇ ਜੂਲੀਅਨ ਨਾਲ ਉਸ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਨੇ ਉਸ ਨੇ ਚਰਨ ਕੌਰ ‘ਤੇ ਹਮਲਾ ਕੀਤਾ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜੂਲੀਅਨ ਨੇ ਮੌਕੇ ਤੋਂ ਭੱਜਣ ਦੀ ਵੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕਿਆ। ਪੁਲਸ ਨੇ ਫਿਲਹਾਲ ਇਸ ਘਟਨਾ ਨੂੰ ਨਸਲੀ ਘਟਨਾ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਸਦਮੇ ਵਿਚ ਹੋਣ ਕਾਰਨ ਮੀਡੀਆ ਤੋਂ ਦੂਰੀ ਬਣਾ ਰਿਹਾ ਹੈ।

Facebook Comment
Project by : XtremeStudioz