Close
Menu

ਜਲੰਧਰ ਦੇ ਮੁੰਡੇ ਨੇ ਜਿੱਤਿਅਾ ਗੂਗਲ ਹੈਕਥਲੌਨ ਮੁਕਾਬਲਾ

-- 01 October,2015

ਜਲੰਧਰ :  ੲਿਸ ਸ਼ਹਿਰ ਦੇ ਨੌਜਵਾਨ ਪ੍ਰਤੀਕ ਨਾਰੰਗ ਨੇ ਗੂਗਲ ਵੱਲੋਂ 27 ਸਤੰਬਰ ਨੂੰ ਕੈਲੀਫੋਰਨੀਅਾ ਵਿੱਚ ਅਾਨਲਾੲੀਨ ਕਰਵਾੲੇ ਗੲੇ ਹੈਕਥਲੌਨ-2015 ਮੁਕਾਬਲੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ੲਿਸ ਕੋਡ ਫਾਰ ੲਿੰਡੀਅਾ ਵਿੱਚ ਮੌਕੇ ’ਤੇ ਹੀ ਸਾਫਟਵੇਅਰ ਤਿਅਾਰ ਕਰਨਾ ਸੀ। ਭਾਰਤ ਵਿੱਚ ਵੀ ੲਿਹ ਮੁਕਾਬਲਾ ੳੁਸੇ ਦਿਨ ਤੇ ੳੁਸੇ ਸਮੇਂ ਨੋੲਿਡਾ ਵਿੱਚ ਟੈੱਕ ਮਹਿੰਦਰਾ ਹੈੱਡਕੁਅਾਰਟਰ ਵਿੱਚ ਹੋੲਿਅਾ। ੲਿਸ ਮੁਕਾਬਲੇ ਦਾ ਮਕਸਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਜੀਟਲ ੲਿੰਡੀਅਾ ਦੀ ਮੁਹਿੰਮ ਨੂੰ ਸਮਰਥਨ ਦੇਣਾ ਸੀ ਕਿਉਂਕਿ ੳੁਹ ੳੁਸ ਸਮੇਂ ਅਮਰੀਕਾ ਵਿੱਚ ਹੀ ਸਨ। ਪ੍ਰਤੀਕ ਦਿੱਲੀ ਕਾਲਜ ਅਾਫ ੲਿੰਜਨੀਅਰਿੰਗ ਦਾ ਵਿਦਿਅਾਰਥੀ ਹੈ ਤੇ ੳੁਸ ਨੇ ਅਾਪਣੇ ਤਿੰਨ ਹੋਰ ਸਾਥੀਅਾਂ ਨਾਲ ਗੈਰਸਰਕਾਰੀ ਸੰਗਠਨ ਅਕਸ਼ੈ ਪਾਤਰਾ, ਜਿਹਡ਼ਾ 9 ਰਾਜਾਂ ਵਿੱਚ 12 ਲੱਖ ਸਕੂਲੀ ਬੱਚਿਅਾਂ ਹਰ ਰੋਜ਼ ਭੋਜਨ ਮੁਹੱੲੀਅਾ ਕਰਵਾਉਂਦਾ ਹੈ, ਲੲੀ ੲਿਕ ਅਜਿਹੀ ਅੈਪ ਤਿਅਾਰ ਕੀਤੀ ਜਿਸ ਨਾਲ ਬੱਚਿਅਾਂ ਨੂੰ ਭੋਜਨ ਦੀ ਸਮੱਸਿਅਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ੲਿਸ ਅੈਪ ਨੂੰ ਤਿਅਾਰ ਕਰਨ ’ਤੇ ਗੂਗਲ ਦੇ ਸੀੲੀਓ ਸੁੰਦਰ    ਪਿਚਾੲੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਤੀਕ ਨੂੰ ਵਧਾੲੀ ਦਿੱਤੀ। ਨਾਲ ਹੀ ਵਾਅਦਾ ਕੀਤਾ ਕਿ ੲਿਸ ਅੈਪ ਦੀ ਵਰਤੋਂ ਡਿਜੀਟਲ ੲਿੰਡੀਅਾ ਮੁਹਿੰਮ ਵਿੱਚ ਕੀਤੀ ਜਾਵੇਗੀ। ਜਲੰਧਰ ਦੇ ੲਿਸ ਨੌਜਵਾਨ ਨੇ ਕਿਹਾ ਕਿ ੲਿਸ ਵੇਲੇ ਅੈਨਜੀਓ ਨੂੰ ਭੋਜਨ ਦੇ ਮਾਮਲੇ ਵਿੱਚ ਕੲੀ ਤਰ੍ਹਾਂ ਦੀਅਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਤੇ ਭੋਜਨ ਵਿਅਰਥ ਜਾ ਰਿਹਾ ਹੈ ਤੇ ਕਿਤੇ ੳੁਸ ਦੀ ਘਾਟ ਕਾਰਨ ਬੱਚਿਅਾਂ ਨੂੰ ਭੁੱਖੇ ਰਹਿਣਾ ਪੈਂਦਾ ਹੈ। ੳੁਸ ਨੇ ਕਿਹਾ ਕਿ ੲਿਸ ਅੈਪ ਨਾਲ ਭੋਜਨ ਦੀ ਵੰਡ ਸਹੀ ਤਾਂ ਹੋਵੇਗੀ ਹੀ ਸਗੋਂ ੲਿਹ ਵੀ ਪਤਾ ਲੱਗ ਜਾਵੇਗਾ ਕਿ ਭਵਿੱਖ ਵਿੱਚ ਕਿਹਡ਼ੇ ਸਕੂਲ ਦੇ ਬੱਚਿਅਾਂ ਨੂੰ ਕਿੰਨਾ ਭੋਜਨ ਚਾਹੀਦਾ ਹੈ। ੳੁਸ ਨੇ ਦੱਸਿਅਾ ਕਿ ਸ਼ੁਰੂ ਵਿੱਚ ੳੁਨ੍ਹਾਂ ਨੂੰ ਜਿੱਤ  ਦੀ ਅਾਸ ਨਹੀਂ ਸੀ ਪਰ ਚੁਣੌਤੀ ਦਾ ਸਾਹਮਣਾ ਕਰਨਾ ਹੀ ਅਹਿਮ ਸੀ। ਮਨ ਵਿੱਚ ੲਿਹ ਵਿਚਾਰ ਵੀ ਸੀ ਕਿ ਜੇ ੳੁਹ ਨਾ ਜਿੱਤੇ ਤਦ ਵੀ ੳੁਹ ਅਾਪਣਾ ੲਿਹ ਸਾਫਟਵੇਅਰ ਭਾਰਤ ਸਰਕਾਰ ਨੂੰ ਸੌਂਪਣਗੇ ਤਾਂ ਜੋ ਵਿਅਰਥ ਜਾਂਦੇ ਹਜ਼ਾਰਾਂ ਟਨ ਅਨਾਜ ਨੂੰ ਬਚਾੲਿਅਾ ਜਾ ਸਕੇ। ੲਿਸ ਜਿੱਤ ਨਾਲ ਪ੍ਰਤੀਕ ਨੂੰ 25 ਹਜ਼ਾਰ ਰੁਪੲੇ ਦਾ ੲਿਨਾਮ ਤਾਂ ਮਿਲਿਅਾ ਹੀ ਹੈ ਸਗੋਂ ਗੂਗਲ ਵੱਲੋਂ ਟਰਾਫੀ ਵੀ ਮਿਲੀ ਹੈ।

Facebook Comment
Project by : XtremeStudioz