Close
Menu

ਜਲ-ਵਾਯੂ ਵਾਰਤਾ ਦੇ ਲਈ ਅਮਰੀਕੀ ਡਿਪਲੋਮੈਟ ਅਗਲੇ ਹਫ਼ਤੇ ਕਰਨਗੇ ਭਾਰਤ, ਚੀਨ ਦਾ ਦੌਰਾ

-- 06 September,2015

ਵਾਸ਼ਿੰਗਟਨ— ਇਸ ਸਾਲ ਦੇ ਅੰਤ ‘ਚ ਪੈਰਿਸ ‘ਚ ਹੋਣ ਵਾਲੀ ਮਹੱਤਵਪੂਰਨ ਸੰਯੁਕਤ ਰਾਸ਼ਟਰ ਜਲ-ਵਾਯੂ ਪਰਿਵਰਤਨ ਵਾਰਤਾ ਤੋਂ ਪਹਿਲਾਂ ਓਬਾਮਾ ਪ੍ਰਸ਼ਾਸਨ ਦਾ ਇੱਕ ਉੱਚ ਅਧਿਕਾਰੀ ਇਸ ਮੁੱਦੇ ‘ਤੇ ‘ਸਲਾਹ-ਮਸ਼ਵਰੇ’ ਲਈ ਅਗਲੇ ਹਫ਼ਤੇ ਭਾਰਤ ਅਤੇ ਚੀਨ ਦਾ ਦੌਰਾ ਕਰੇਗਾ। ਵਾਈਟ ਹਾਊਸ ਨੇ ਇੱਕ ਬਿਆਨ ‘ਚ ਕਿਹਾ,”ਰਾਸ਼ਟਰਪਤੀ ਦੇ ਉੱਚ ਸਲਾਹਕਾਰ ਬਰਿਆਨ ਡੀਸੇ ਸੱਤ ਸਤੰਬਰ ਨੂੰ ਨਵੀਂ ਦਿੱਲੀ ਦਾ ਦੌਰਾ ਕਰਨਗੇ ਅਤੇ ਨੌਂ ਤੇ ਦਸ ਸਤੰਬਰ ਨੂੰ ਉਹ ਬੀਜਿੰਗ ‘ਚ ਹੋਣਗੇ।” ਇਸ ‘ਚ ਕਿਹਾ ਗਿਆ ਹੈ,” ਉਹ ਕੋਮਾਂਤਰੀ ਜਲ-ਵਾਯੂ ਪਰਿਵਰਤਨ ਅਹਿਮ ਮੁੱਦੇ ‘ਤੇ ਸਲਾਹ-ਮਸ਼ਵਰੇ ਦੇ ਲਈ ਭਾਰਤ ‘ਚ ਸਕੱਤਰ ਐਸ. ਜੈ ਸ਼ਕੰਰ ਅਤੇ ਚੀਨ ‘ਚ ਕਾਰਜਕਾਰੀ ਉੱਪ ਪ੍ਰਧਾਨ-ਮੰਤਰੀ ਝਾਂਗ ਗਾਓਲੀ ਸਮੇਤ ਦੋਵਾਂ ਦੇਸ਼ਾਂ ਦੇ ਉੱਚ ਅਧਿਕਾਰੀਆਂ ਨਾਲ ਮਿਲਣਗੇ।” ਬਿਆਨ ‘ਚ ਕਿਹਾ ਗਿਆ ਹੈ ਕਿ,” ਉਹ ਪੈਰਿਸ ਸੰਮੇਲਨ ‘ਚ ਜ਼ਿਆਦਾ ਇਛਾਵਾਂ ਵਾਲੇ ਨਤੀਜੇ ‘ਚ ਮਦਦ ਦੇ ਲਈ ਜਲ-ਵਾਯੂ ਪਰਿਵਰਤਨ ‘ਤੇ ਮਜ਼ਬੂਤ ਘਰੇਲੂ ਕਾਰਵਾਈ ਅਤੇ ਮਜ਼ਬੂਤ ਦੋ-ਪੱਖੀ ਹਿੱਸੇਦਾਰੀ ਦੇ ਮਹੱਤਵ ‘ਤੇ ਦੋਵਾਂ ਦੇਸ਼ਾਂ ‘ਚ ਅਮਰੀਕੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਨਗੇ।” ਤੀਹ ਨਵੰਬਰ ਤੋਂ ਗਿਆਰਾਂ ਦਸੰਬਰ ਤੱਕ ਹੋਣ ਵਾਲੇ ਮਸ਼ਹੂਰ ਪੈਰਿਸ ਸੰਮੇਲਨ ਦਾ ਉਦੇਸ਼ ਇੱਕ ਸੰਸਾਰਕ ਜਲਵਾਯੂ ਪਰਿਵਰਤਨ ਸਮਝੌਤੇ ‘ਤੇ ਮੋਹਰ ਲਗਾਉਣਾ ਹੈ।

Facebook Comment
Project by : XtremeStudioz