Close
Menu

ਜਲ ਵਾਰਤਾ ਲਈ 9 ਮੈਂਬਰੀ ਭਾਰਤੀ ਵਫ਼ਦ ਲਾਹੌਰ ਪੁੱਜਿਆ

-- 29 August,2018

ਲਾਹੌਰ, ਸਿੰਧ ਜਲ ਸੰਧੀ ਬਾਰੇ ਗੱਲਬਾਤ ਕਰਨ ਲਈ ਭਾਰਤੀ ਜਲ ਕਮਿਸ਼ਨ ਦਾ ਇਕ ਵਫ਼ਦ ਅੱਜ ਇੱਥੇ ਪਹੁੰਚ ਗਿਆ ਹੈ। ਇਮਰਾਨ ਖ਼ਾਨ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਇਹ ਪਹਿਲਾ ਮੌਕਾ ਹੋਵੇਗਾ।
ਪਾਕਿਸਤਾਨ ਦੇ ਜਲ ਕਮਿਸ਼ਨਰ ਸਈਅਦ ਮੇਹਰ ਅਲੀ ਸ਼ਾਹ ਤੇ ਵਧੀਕ ਕਮਿਸ਼ਨਰ ਸ਼ੇਰਾਜ਼ ਜਮੀਲ ਨੇ ਵਾਹਗਾ ਸਰਹੱਦ ਰਾਹੀਂ ਇੱਥੇ ਪੁੱਜੇ ਸ੍ਰੀ ਪੀ ਕੇ ਸਕਸੈਨਾ ਦੀ ਅਗਵਾਈ ਹੇਠ 9 ਮੈਂਬਰੀ ਭਾਰਤੀ ਵਫ਼ਦ ਦਾ ਸਵਾਗਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਬੁੱਧਵਾਰ ਤੇ ਵੀਰਵਾਰ ਨੂੰ ਲਾਹੌਰ ਵਿੱਚ ਗੱਲਬਾਤ ਹੋਵੇਗੀ। ਜਲ ਵਿਵਾਦਾਂ ਬਾਰੇ ਪਿਛਲੀ ਵਾਰਤਾ ਮਾਰਚ ਮਹੀਨੇ ਨਵੀਂ ਦਿੱਲੀ ਵਿੱਚ ਹੋਈ ਸੀ।

Facebook Comment
Project by : XtremeStudioz