Close
Menu

ਜਲ ਸੈਨਾ ’ਚ ਸ਼ਾਮਲ ਹੋਣਗੇ 56 ਨਵੇਂ ਬੇੜੇ ਤੇ 6 ਪਣਡੁੱਬੀਆਂ

-- 04 December,2018

ਨਵੀਂ ਦਿੱਲੀ, 4 ਦਸੰਬਰ
‘ਸਰਕਾਰ ਨੇ ਭਾਰਤੀ ਜਲ ਸੈਨਾ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ 56 ਨਵੇਂ ਬੇੜੇ ਅਤੇ ਛੇ ਪਣਡੁੱਬੀਆਂ ਸ਼ਾਮਲ ਕਰਨ ਦੀ ਆਗਿਆ ਦੇ ਦਿੱਤੀ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਤਿਆਰ ਹੋ ਰਿਹਾ ਪਹਿਲਾ ਜੰਗੀ ਬੇੜਾ ਵਿਕਰਾਂਤ ਵੀ ਆਪਣੀ ਅੰਤਿਮ ਸਟੇਜ ਵਿਚ ਪੁੱਜ ਹੋ ਚੁੱਕਾ ਹੈ।’ ਇਹ ਪ੍ਰਗਟਾਵਾ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਅੱਜ ਕੀਤਾ ਹੈ।
ਜਲ ਸੈਨਾ ਦਿਵਸ ਤੋਂ ਪਹਿਲੀ ਸ਼ਾਮ ਨੂੰ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਡਮਿਰਲ ਲਾਂਬਾ ਨੇ ਕਿਹਾ ਕਿ ਸੈਨਾ ਦੇ ਤਿੰਨਾਂ ਅੰਗਾਂ ਦੇ ਤਾਲਮੇਲ ਨੂੰ ਵਧੇਰੇ ਮਜ਼ਬੂਤ ਕਰਨ ਲਈ ਅਹਿਮ ਕਾਰਜ ਕੀਤਾ ਗਿਆ ਹੈ।
ਕਰੀਬ ਸੱਤਰ ਮਿੰਟ ਦੀ ਮੀਡੀਆ ਕਾਨਫਰੰਸ ਦੌਰਾਨ ਉਨ੍ਹਾਂ ਨੇ ਜਲ ਸੈਨਾ ਨੂੰ ਮਜ਼ਬੂਤ ਕਰਨ ਲਈ ਚੁੱਕੇ ਗਏ ਵੱਖ ਵੱਖ ਕਦਮਾਂ ਬਾਰੇ ਜਾਣਕਾਰੀ ਦਿੱਤੀ।

Facebook Comment
Project by : XtremeStudioz