Close
Menu

ਜਲ ਸੈਨਾ ‘ਚ ਸ਼ਾਮਲ ਹੋਵੇਗਾ ਆਈ.ਐਨ.ਐਸ ਕੋਚੀ

-- 30 September,2015

ਨਵੀਂ ਦਿੱਲੀ, 26/11 ਹਮਲੇ ਤੋਂ ਬਾਅਦ ਦੇਸ਼ ਦੇ ਸਮੁੰਦਰੀ ਇਲਾਕਿਆਂ ਨੂੰ ਸੁਰੱਖਿਅਤ ਬਣਾਉਣ ਦੀ ਦਿਸ਼ਾ ‘ਚ ਨੇਵੀ ਨੇ ਵੱਡਾ ਕਦਮ ਉਠਾਇਆ ਹੈ। 30 ਸਤੰਬਰ ਨੂੰ ਕੋਲਕਾਤਾ ਸ਼੍ਰੇਣੀ ਦੇ ਲੜਾਕੂ ਜਹਾਜ਼ ਆਈ.ਐਨ.ਐਸ. ਕੋਚੀ ਨੇਵੀ ‘ਚ ਸ਼ਾਮਲ ਹੋਣ ਜਾ ਰਿਹਾ ਹੈ। ਉਸ ਤੋਂ ਪਹਿਲਾ ਅੱਜ ਤਿੰਨ ਹਾਈ ਸਪੀਡ ਬੇੜੀਆਂ ਸਮੁੰਦਰ ‘ਚ ਤਾਇਨਾਤ ਹੋਣ ਵਾਲੀਆਂ ਹਨ। ਹੁਣ ਜੇ 26/11 ਵਰਗਾ ਹਮਲਾ ਦੁਹਰਾਉਣ ਦੀ ਕੋਸ਼ਿਸ਼ ਹੋਈ ਤਾਂ ਸਮੁੰਦਰ ਕਿਨਾਰੇ ਪਹੁੰਚਣ ਤੋਂ ਪਹਿਲਾ ਹੀ ਅੱਤਵਾਦੀਆਂ ਨੂੰ ਹਲਾਕ ਕੀਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਆਈ.ਐਨ.ਐਸ. ਕੋਚੀ ‘ਚ ਆਧੁਨਿਕ ਰਡਾਰ ਸਿਸਟਮ ਲਗਾਇਆ ਗਿਆ ਹੈ, ਜੋ ਦੁਸ਼ਮਣ ਦੀ ਮਿਸਾਈਲ ਨੂੰ ਚਕਮਾ ਦੇਣ ‘ਚ ਸਮਰੱਥ ਹੈ।

Facebook Comment
Project by : XtremeStudioz