Close
Menu

ਜਸਟਿਨ ਟਰੂਡੋ ਇਸ਼ਤਿਹਾਰ ਮਾਮਲੇ ਵਿਚ ਯੂਨੀਅਨ ਅਤੇ ਕੈਨੇਡਾ ਪੋਸਟ ਦਰਮਿਆਨ ਸਮਝੌਤਾ

-- 07 August,2015

ਸਸਕਾਤੂਨ: ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰ ਅਤੇ ਕੈਨੇਡਾ ਪੋਸਟ ਦਰਮਿਆਨ ਇਸ਼ਤਿਹਾਰ ਵੰਡਣ ਤੇ ਸਮਝੌਤਾ ਹੋ ਗਿਆ ਹੈ। ਸਸਕਾਤੂਨ ਵਿਚ ਕਈ ਲੈਟਰ ਕੈਰੀਅਰ(ਚਿੱਠੀਆਂ ਵੰਡਣ) ਵਲੋਂ ਇਨ੍ਹਾਂ ਇਸ਼ਤਿਹਾਰਾਂ ਨੂੰ ਵੰਡਣ ਤੋਂ ਇਨਕਾਰ ਕਰ ਦਿਤਾ ਗਿਆ ਸੀ।

ਯੂਨੀਅਨ ਦੀ ਜੂਲੀ ਸੈਂਡਰਸਨ ਨੇ ਦਸਿਆ ਕਿ ਜਿਹੜੇ ਪੰਜ ਲੋਕ ਇਨ੍ਹਾਂ ਇਸ਼ਤਿਹਾਰਾਂ ਨੂੰ ਵੰਡਣ ਤੋਂ ਨਾਂਹ ਕਰ ਰਹੇ ਹਨ ਉਨ੍ਹਾਂ ਦੀ ਜਗ੍ਹਾ ਤੇ ਪੰਜ ਲੋਕ ਹੋਰ ਇਸ ਕਾਰਜ ਲਈ ਤਿਆਰ ਹੋ ਗਏ ਹਨ। ਕੈਨੇਡਾ ਪੋਸਟ ਨੇ ਇਸ ਸਮਝੌਤੇ ਨਾਲ ਸਹਿਮਤੀ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਮਨ੍ਹਾ ਕਰਨ ਵਾਲੇ ਮੁਲਾਜ਼ਮਾਂ ਤੇ ਕੋਈ ਕਾਰਵਾਈ ਨਹੀਂ ਕਰਨਗੇ। ਪਰ ਕਾਰਪੋਰੇਸ਼ਨ ਨੇ ਇਸ ਗੱਲ ਦੇ ਸੰਕੇਤ ਜਾਰੀ ਕੀਤੇ ਹਨ ਕਿ ਜਿਹੜੀ ਮੁਲਾਜ਼ਮ ਇਸ ਮੁੱਦੇ ਨੂੰ ਲੈ ਕੇ ਮੀਡੀਆ ਵਿਚ ਗਈ ਹੈ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਕੈਨੇਡਾ ਪੋਸਟ ਦੀ ਮੁਲਾਜ਼ਮਾ ਪ੍ਰਤੀ ਮੀਡੀਆ ਸੰਬੰਧੀ ਇਕ ਵਖਰੀ ਪਾਲਿਸੀ ਹੈ।

ਸੈਂਡਰਸਨ ਨੇ ਦਸਿਆ ਕਿ ਕੁੱਝ ਲੈਟਰ ਕੈਰੀਅਰਜ਼ ਨੂੰ ਇਨ੍ਹਾਂ ਇਸ਼ਤਿਹਾਰਾਂ ਤੇ ਬਣੀਆਂ ਤਸਵੀਰਾਂ ਤੇ ਇਤਰਾਜ ਸੀ। ਇਨ੍ਹਾਂ ਇਸ਼ਤਿਹਾਰਾਂ ਉੱਪਰ ਲਿਖਿਆ ਹੈ ਕਿ ਇਨ੍ਹਾਂ ਅੰਦਰ ਚੋਣਾਂ ਸੰਬੰਧੀ ਜਰੂਰੀ ਜਾਣਕਾਰੀ ਹੈ ਅਤੇ ਇਸ ਦੇ ਬਾਹਰ ਲਿਬਰਲ ਆਗੂ ਜਸਟਿਨ ਟਰੂਡੋ ਦੀ ਤਸਵੀਰ ਅਤੇ ਇੱਕ ਅਣਜੰਮੇ ਭਰੂਣ ਦੀ ਤਸਵੀਰ ਲੱਗੀ ਹੋਈ ਹੈ।

ਸੈਂਡਰਸਨ ਨੇ ਕਿਹਾ ਕਿ ਇਹ ਇਸ਼ਤਿਹਾਰ ਸ਼ੁਕਰਵਾਰ ਤੱਕ ਵੰਡ ਦਿਤੇ ਜਾਣਗੇ।

Facebook Comment
Project by : XtremeStudioz