Close
Menu

ਜਸਟਿਨ ਟਰੂਡੋ ਦੀ ਟੈਕਸ ਨੀਤੀ ਮੱਧਵਰਗੀ ਕੈਨੇਡੀਅਨਾਂ ਨੂੰ ਰਾਹਤ ਦੇਵੇਗੀ : ਸੰਘਾ

-- 17 May,2015

ਟੋਰਾਂਟੋ,  ਜਸਟਿਨ ਟਰੂਡੋ ਦੀ ਟੈਕਸ ਨੀਤੀ ਮੱਧਵਰਗੀ ਕੈਨੇਡੀਅਨ ਨੂੰ ਰਾਹਤ ਦੇਵੇਗੀ ਅਤੇ ਉਨ੍ਹਾਂ ਲਈ ਹੋਰ ਆਰਥਿਕ ਮਦਦ ਜੁਟਾਏਗੀ। ਇਹ ਗੱਲ ਕਰਦਿਆਂ ਬਰੈਂਪਟਨ ਦੀ ਨਵੀਂ ਬਣੀ ਰਾਈਡਿੰਗ ਬਰੈਂਪਟਨ ਸੈਂਟਰ ਤੋਂ ਫ਼ੈਡਰਲ ਉਮੀਦਵਾਰ ਰਮੇਸ਼ ਸੰਘਾ ਨੇ ਕਿਹਾ ਕਿ ਉਨ੍ਹਾਂ ਦਾ ਇਸ ਗੱਲ ‘ਚ ਪੱਕਾ ਵਿਸ਼ਵਾਸ਼ ਹੈ ਕਿ ਟਰੂਡੋ ਵਲੋਂ ਪੇਸ਼ ਕੀਤੀ ਉਕਤ ਨੀਤੀ ਨਾਲ ਮਿਹਨਤੀ ਬਰੈਂਪਟਨ ਵਾਸੀਆਂ ਨੂੰ ਵੱਡਾ ਫਾਇਦਾ ਹੋਵੇਗਾ ਕਿਉਂਕਿ ਉਨ੍ਹਾਂ ਲਈ ਪੇਸ਼ ਕੀਤੀ ਨਵੀਂ ਟੈਕਸ ਸਿਸਟਮ ਨੀਤੀ ਨਾਲ ਮੱਧਵਰਗੀ ਪਰਿਵਾਰਾਂ ਦੇ ਟੈਕਸ ‘ਚ 7 ਫੀਸਦੀ ਦੇ ਵੱਡੇ ਕੱਟ ਦਾ ਐਲਾਨ ਕੀਤਾ ਗਿਆ ਹੈ। ਜਸਟਿਨ ਟਰੂਡੋ ਵਲੋਂ ਲਿਬਰਲ ਪਾਰਟੀ ਦੀ ਐਲਾਨੀ ਗਈ ਨੀਤੀ ਅਨੁਸਾਰ ਸਾਲਾਨਾ ਕੈਨੇਡੀਅਨ 90,000 ਕਮਾਉਣ ਵਾਲੇ  ਇੱਕ ਦੋ ਬੱਚਿਆਂ ਵਾਲੇ ਪਰਿਵਾਰ ਪ੍ਰਤੀ ਮਹੀਨਾ 490 ਟੈਕਸ ਮੁਕਤ ਮਿਲਣਗੇ ਜਦ ਕਿ 30,000 ਸਾਲਾਨਾ ਕਮਾਉਣ ਵਾਲੇ ਇਕੱਲੇ ਮਾਪੇ ਦੇ ਇੱਕ ਬੱਚੇ ਵਾਲੇ ਪਰਿਵਾਰ ਨੂੰ 433 ਟੈਕਸ ਮੁਕਤ ਰਾਸ਼ੀ ਪ੍ਰਤੀ ਮਹੀਨਾ ਮਿਲੇਗੀ। ਦੋ ਦਹਾਕਿਆਂ ਤੋਂ ਬਰੈਂਪਟਨ ‘ਚ ਵੱਸਣ ਵਾਲੇ ਪੇਸ਼ੇ ਵਜੋਂ ਵਕੀਲ ਸੰਘਾ ਮੱਧਵਰਗੀ ਬਰੈਂਪਟਨ ਵ ਵਾਸੀਆਂ ਦੀ ਆਵਾਜ਼ ਬਣ ਕੇ ਫ਼ੈਡਰਲ ਸੰਸਦ ਦਾ ਹਿੱਸਾ ਬਣਨਾ ਚਾਹੁੰਦੇ ਹਨ ਜਿਥੇ ਉਹ ਲੋਕਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤੀ ਪ੍ਰਦਾਨ ਕਰਨ ਵਾਲੇ ਮੁੱਦੇ ਉਠਾਉਣਾ ਚਾਹੁੰਦੇ ਹਨ ਕਿਉਂਕਿ ਪਿਛਲੇ ਤੀਹ ਸਾਲਾਂ ਤੋਂ ਉਨ੍ਹਾਂ ਦੀ ਹਾਲਤ ‘ਚ ਕੋਈ ਸੁਧਾਰ ਨਹੀਂ ਹੋਇਆ।

Facebook Comment
Project by : XtremeStudioz