Close
Menu

ਜਸਟਿਨ ਟਰੂਡੋ ਲਈ ਨਮੋਸ਼ੀ ਦੇ ਪਲ! :ਹਾਰ ਦਾ ਮੂੰਹ ਵੇਖਣ ਵੱਲ ਪੇਸ਼ਕਦਮੀ -ਸਰਵੇਖਣ

-- 21 September,2015

ਮਾਂਟਰੀਅਲ : ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟਰੂਡੋ ਦੀ ਆਪਣੀ ਹੀ ਰਾਈਡਿੰਗ ਪੈਪੀਨੋ, ਕਿਉਬੈੱਕ ਵਿੱਚ ਹਾਲਤ ਪਤਲੀ ਹੋ ਗਈ ਹੈ। ਸੀ ਆਰ ਓ ਪੀ ਵੱਲੋਂ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਮੁਤਾਬਕ ਉਹ ਇਸ ਰਾਈਡਿੰਗ ਤੋਂ ਹਾਰ ਜਾਣਗੇ। ਇਸ ਸਰਵੇਖਣ ਮੁਤਾਬਕ ਜਸਟਿਨ ਟਰੂਡੋ ਨੂੰ ਮਹਿਜ਼ 36% ਵੋਟਰਾਂ ਵੱਲੋਂ ਵੋਟ ਪਾਏ ਜਾਣ ਦੀ ਉਮੀਦ ਹੈ ਜਦੋਂ ਕਿ ਐਨ ਡੀ ਪੀ ਦੀ ਉਮੀਦਵਾਰ ਐਨ ਲੈਗੇਕ ਡਾਊਸਨ 46% ਵੋਟਰਾਂ ਦੇ ਸਮਰੱਥਨ ਨਾਲ ਜਿੱਤ ਕੇ ਪਾਰਲੀਮੈਂਟ ਵਿੱਚ ਜਾਵੇਗੀ।

ਬੇਸ਼ੱਕ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਸਦੀ ਜਿੱਤ ਯਕੀਨੀ ਹੋਵੇਗੀ ਲੇਕਿਨ ਉਸਦੇ ਆਪਣੀ ਹੀ ਰਾਈਡਿੰਗ ਵਿੱਚੋਂ ਹਾਰ ਜਾਣ ਦੀ ਸੰਭਾਵਨਾ ਨਾਲ ਲਿਬਰਲ ਖੇਮਿਆਂ ਵਿੱਚ ਸਨਸਨੀ ਫੈਲਦੀ ਜਾ ਰਹੀ ਹੈ।

ਚੇਤੇ ਰਹੇ ਕਿ ਇਸ ਸੀਟ ਉੱਤੇ ਜਸਟਿਨ ਟਰੂਡੋ ਦਾ ਕਬਜ਼ਾ ਹੈ ਲੇਕਿਨ ਰਵਾਇਤੀ ਰੂਪ ਵਿੱਚ ਇਸਨੂੰ ਬਲਾਕ ਕਿਉਬਿਕੋਆ ਦਾ ਗੜ ਮੰਨਿਆ ਜਾਂਦਾ ਹੈ। ਸਿਆਸੀ ਮਾਹਰਾਂ ਦਾ ਆਖਣਾ ਹੈ ਕਿ ਬਲਾਕ ਕਿਉਬਿਕੋਆ ਦਾ ਪਿਛਲੇ ਸਾਲਾਂ ਵਿੱਚ ਹੋਇਆ ਪਤਨ ਅਸਲ ਵਿੱਚ ਲਿਬਰਲ ਨੇਤਾ ਜਸਟਿਨ ਟਰੂਡੋ ਦੇ ਖਿਲਾਫ ਭੁਗਤੇਗਾ। ਕਾਰਣ ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਬਲਾਕ ਕਿਉਬਿਕੋਆ ਦੀਆਂ ਵੋਟਾਂ ਵੰਡੀਆਂ ਨਹੀਂ ਜਾਣਗੀਆਂ ਜਿਸਦਾ ਸਿੱਧਾ ਨੁਕਸਾਨ ਜਸਟਨਿ ਟਰੂਡੋ ਨੂੰ ਹੋਵੇਗਾ।

ਐਨ ਡੀਪੀ ਲੀਡਰ ਥੋਮਸ ਮਲਕੇਅਰ ਦਾ ਖਿਆਲ ਹੈ ਕਿ ਪੈਪੀਨੋ ਰਾਈਡਿੰਗ ਤੋਂ ਜਸਟਿਨ ਟਰੂਡੋ ਦੀ ਹਾਰ ਹੋਣਾ ਕੋਈ ਅਨੋਖੀ ਗੱਲ ਨਹੀਂ ਹੋਵੇਗੀ।

ਸਿਆਸੀ ਪੰਡਤਾਂ ਵੱਲੋਂ ਸੁਆਲ ਉਠਾਇਆ ਜਾ ਰਿਹਾ ਹੈ ਕਿ ਜੇਕਰ ਲਿਬਰਲ ਨੇਤਾ ਜਸਟਿਨ ਟਰੂਡੋ ਆਪਣੀ ਜਿੱਤ ਯਕੀਨੀ ਨਹੀਂ ਬਣਾ ਸਕਦਾ ਤਾਂ ਉਹ 19 ਅਕਤੂਬਰ ਨੂੰ ਸਟੀਫਨ ਹਾਰਪਰ ਦੀ ਕੰਜ਼ਰਵੇਟਿਵ ਪਾਰਟੀ ਨਾਲ ਮੱਥਾ ਲੈਣ ਦੀ ਕਿਵੇਂ ਸੋਚ ਸਕਦਾ ਹੈ। ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਟਰੂਡੋ ਦੀ ਅੱਧਕੱਚੀ ਲੀਡਰਸਿ਼ਪ ਦਾ ਲਿਬਰਲ ਪਾਰਟੀ ਨੂੰ ਭਾਰੀ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ।

ਸੀ ਆਰ ਓ ਪੀ ਦੀਆਂ ਸੇਵਾਵਾਂ ਲੈ ਕੇ ਇਸ ਸਰਵੇਖਣ ਨੂੰ ਐਨ ਡੀ ਪੀ ਵੱਲੋਂ ਕਰਵਾਇਆ ਗਿਆ ਸੀ।

Facebook Comment
Project by : XtremeStudioz