Close
Menu

ਜਸਟਿਨ ਟਰੂਡੋ ਵਲੋਂ 2.6 ਬਿਲੀਅਨ ਡਾਲਰ ਮੂਲ ਵਾਸੀਆਂ ਤੇ ਖਰਚਣ ਦਾ ਵਾਅਦਾ

-- 14 August,2015

ਸਸਕਾਤੂਨ: ਲਿਬਰਲ ਪਾਰਟੀ ਆਗੂ ਜਸਟਿਨ ਟਰੂਡੋ ਵਲੋਂ ਹਰ ਆਏ ਦਿਨ ਪਾਰਟੀ ਨੂੰ ਅੱਗੇ ਵਧਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਨਵੇਂ ਐਲਾਨ ਵਿਚ ਜਸਟਿਨ ਟਰੂਡੋ ਨੇ ਮੂਲ ਵਾਸੀਆਂ (ਅਬਓਰਿਜਨਲ ਪੀਪਲ) ਨਾਲ ਕੈਨੇਡਾ ਦੇ ਨਵੇਂ ਰਿਸ਼ਤੇ ਕਾਇਮ ਕਰਨ ਦੀ ਗੱਲ ਕਹੀ ਹੈ।

ਇਹ ਗੱਲ ਜਸਟਿਨ ਟਰੂਡੋ ਨੇ ਸਸਕਾਤੂਨ ਵਿਚ ਆਪਣੀ ਚੋਣ ਮੁਹਿੰਮ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਲਿਬਰਲ ਸਰਕਾਰ ਆਉਣ ਵਾਲੇ 4 ਸਾਲਾਂ ਵਿਚ 2.6 ਬਿਲੀਅਨ ਡਾਲਰ ਫ੍ਰਸਟ ਨੇਸ਼ਨ ਲੋਕਾਂ ਦੀ ਸਿਖਿਆ ਉੱਤੇ ਖਰਚ ਕਰੇਗੀ।

ਜਸਟਿਨ ਟਰੂਡੋ ਸਸਕਾਤੂਨ ਵੈਸਟ ਵਿਚ ਚੋਣ ਮੁਹਿੰਮ ਤੇ ਪਹੁੰਚੇ ਹੋਏ ਸਨ ਜਿਥੋਂ ਲਿਸਾ ਅਬੌਟ, ਜੋ ਕਿ ਫ੍ਰਸਟ ਨੇਸ਼ਨ ਦੀ ਵਕੀਲ ਵੀ ਹੈ, ਇਸ ਹਲਕੇ ਤੋਂ ਫੈਡਰਲ ਚੋਣ ਲੜਨ ਜਾ ਰਹੀ ਹੈ।

ਲਿਬਰਲ ਪਾਰਟੀ ਦੇ ਚੋਣ ਮੁਹਿੰਮ ਅਜੰਡੇ ਵਿਚ ਫ੍ਰਸਟ ਨੇਸ਼ਨ ਨੂੰ ਦਿਤੀ ਜਾਣ ਵਾਲੀ ਫੈਡਰਲ ਫੰਡਿੰਗ ਵਿਚ 2 ਫੀਸਦੀ ਦੀ ਕੈਪ ਨੂੰ ਹਟਾਉਣ ਦਾ ਮੁੱਦਾ ਵੀ ਸ਼ਾਮਲ ਹੈ। ਇਸ ਦੇ ਨਾਲ ਨਾਲ ਲਿਬਰਲ ਚੋਣ ਅਜੰਡੇ ਵਿਚ ਗਾਇਬ ਅਤੇ ਕਤਲ ਹੋਈਆਂ ਮੂਲ ਵਾਸੀ ਲੜਕੀਆਂ ਲਈ ਕੌਮੀ ਪੜਤਾਲ ਕਰਵਾਉਣ ਦਾ ਮੁੱਦਾ ਵੀ ਸ਼ਾਮਲ ਹੈ। ਕੰਸਰਵੇਟਿਵ ਪਾਰਟੀ ਵਲੋਂ ਮੂਲ ਵਾਸੀ ਲੜਕੀਆਂ ਲਈ ਹੋਰ ਯੋਜਨਾਵਾਂ ਅਧੀਨ ਫੰਡ ਦੇਣ ਦੀ ਗੱਲ ਕਹੀ ਹੈ।

ਫ੍ਰਸਟ ਨੇਸ਼ਨਸ ਵਲੋਂ ਕੰਸਰਵੇਟਿਵ ਸਰਕਾਰ ਵਲੋਂ ਲਿਆਂਦੇ ਗਏ ਬਿੱਲ ਸੀ-51 ਦਾ ਸਮਰਥਨ ਕਰਨ ਲਈ ਜਸਟਿਨ ਟਰੂਡੋ ਦੀ ਅਲੋਚਨਾ ਕੀਤੀ ਗਈ ਸੀ।

ਬੁੱਧਵਾਰ ਨੂੰ ਰੀਜਾਈਨਾ ਵਿਚ ਆਪਣੀ ਚੋਣ ਮਹਿੰਮ ਦੌਰਾਨ ਟਰੂਡੋ ਨੇ ਬਿੱਲ ਸੀ-51 ਤੇ ਆਪਣਾ ਬਚਾਓ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਤੇ ਇਸ ਬਿੱਲ ਤੇ ਮੁੜ ਤੋਂ ਵਿਚਾਰ ਕੀਤੀ ਜਾਵੇਗੀ ਅਤੇ ਫ੍ਰਸਟ ਨੇਸ਼ਨ ਦੇ ਮੁੱਦਿਆ ਦਾ ਇਸ ਬਿੱਲ ਵਿਚ ਖ਼ਾਸ ਖਿਆਲ ਰਖਿਆ ਜਾਵੇਗਾ।

Facebook Comment
Project by : XtremeStudioz