Close
Menu

ਜਸਟਿਨ ਬੀਬਰ ਦੇ ਇੰਡੀਆ ਸ਼ੋਅ ‘ਚ ਪੇਸ਼ਕਾਰੀ ਦੇਵੇਗੀ ਬੇਬੀ ਡੌਲ ਸੰਨੀ ਲਿਓਨੀ

-- 02 March,2017
ਮੁੰਬਈ— ਇਹ ਤਾਂ ਸਾਰੇ ਜਾਣਦੇ ਹਨ ਕਿ ਪੌਪ ਸਟਾਰ ਜਸਟਿਨ ਬੀਬਰ 10 ਮਈ ਨੂੰ ਨਵੀਂ ਮੁੰਬਈ ਦੇ ਡੀ. ਵਾਈ. ਪਾਟਿਲ ਸਟੇਡੀਅਮ ‘ਚ ਪੇਸ਼ਕਾਰੀ ਦੇਣ ਵਾਲਾ ਹੈ। ਸ਼ੋਅ ‘ਚ ਵਰੁਣ ਧਵਨ, ਸਿਧਾਰਥ ਮਲਹੋਤਰਾ ਤੇ ਆਲੀਆ ਭੱਟ ਤਾਂ ਪਹਿਲਾਂ ਤੋਂ ਹੀ ਪੇਸ਼ਕਾਰੀ ਕਰਨ ਵਾਲੇ ਸਨ ਪਰ ਹੁਣ ਖਬਰ ਹੈ ਕਿ ਸੰਨੀ ਲਿਓਨੀ ਵੀ ਸ਼ੋਅ ‘ਚ ਆਪਣੇ ਡਾਂਸ ਦਾ ਜਲਵਾ ਦਿਖਾਏਗੀ।
ਸੂਤਰਾਂ ਮੁਤਾਬਕ ਸੰਨੀ ਸ਼ੋਅ ‘ਚ ਪੇਸ਼ਕਾਰੀ ਕਰਨਾ ਚਾਹੁੰਦੀ ਹੈ। ਉਹ ਭਾਰਤ ਤੇ ਦੁਨੀਆ ਭਰ ‘ਚ ਪ੍ਰਸਿੱਧ ਹੈ, ਇਸ ਲਈ ਜੇਕਰ ਉਹ ਸ਼ੋਅ ‘ਚ ਪੇਸ਼ਕਾਰੀ ਦਿੰਦੀ ਹੈ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ। ਉਸ ਤੋਂ ਇਲਾਵਾ ਕਈ ਵੱਡੇ ਨਾਵਾਂ ‘ਤੇ ਚਰਚਾ ਕੀਤੀ ਜਾ ਰਹੀ ਹੈ।
ਜਸਟਿਨ ਬੀਬਰ ਨੂੰ ਭਾਰਤ ਲਿਆਉਣ ਵਾਲੇ ਅਰਜੁਨ ਜੈਨ ਨੇ ਕਿਹਾ, ‘ਬਹੁਤ ਸਾਰੇ ਸਿਤਾਰਿਆਂ ਨੇ ਸ਼ੋਅ ‘ਚ ਆਉਣ ਲਈ ਹਾਂ ਕਹਿ ਦਿੱਤੀ ਹੈ। ਅਸੀਂ ਇਸ ਸ਼ੋਅ ਨੂੰ ਬਹੁਤ ਵੱਡਾ ਬਣਾਉਣਾ ਚਾਹੁੰਦੇ ਹਾਂ।’
Facebook Comment
Project by : XtremeStudioz