Close
Menu

ਜਹਾਜ਼ ‘ਚ ਬੰਬ ਹੋਣ ਦੀ ਅਫਵਾਹ ਫੈਲਾਉਣ ਵਾਲਾ ਨੌਜਵਾਨ ਜੈਪੁਰ ਤੋਂ ਕਾਬੂ

-- 10 July,2015

ਲੁਧਿਆਣਾ ਪੁਲਿਸ ਦੇ ਯਤਨਾਂ ਤਹਿਤ ਜੈਪੁਰ ਪੁਲਿਸ ਨੇ ਕੀਤਾ ਗ੍ਰਿਫਤਾਰ
ਲੁਧਿਆਣਾ, 10 ਜੁਲਾਈ- ਮੁੰਬਈ ਤੋਂ ਡੁੱਬਈ ਜਾ ਰਹੇ ਜੈਟ ਏਅਰਵੇਜ ਦੇ ਜਹਾਜ਼ ‘ਚ ਬੰਬ ਹੋਣ ਦੀ ਝੂਠੀ ਇਤਲਾਹ ਦੇਣ ਵਾਲੇ ਨੌਜਵਾਨ ਨੂੰ ਲੁਧਿਆਣਾ ਪੁਲਿਸ ਦੇ ਯਤਨਾਂ ਸਦਕਾ ਜੈਪੁਰ ਪੁਲਿਸ ਨੇ ਅੱਜ ਸਵੇਰੇ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਕਾਬੂ ਕੀਤਾ ਗਿਆ ਨੌਜਵਾਨ ਸੁਰਿੰਦਰ ਪ੍ਰਤਾਪ ਪੁੱਤਰ ਨਿਰਜੰਣ ਦਾਸ ਮੂਲ ਰੂਪ ਨਾਲ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਅੱਜ ਕੱਲ੍ਹ ਉਹ ਜੈਪੁਰ ‘ਚ ਇਕ ਪ੍ਰਾਈਵੇਟ ਕੰਪਨੀ ‘ਚ ਨੌਕਰੀ ਕਰ ਰਿਹਾ ਹੈ। ਜਾਂਚ ਕਰ ਰਹੇ ਏ.ਡੀ.ਸੀ.ਪੀ. ਮੁੱਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਜੈਪੁਰ ‘ਚ ਇਕ ਕਿਰਾਏ ਦੇ ਮਕਾਨ ‘ਚ ਰਹਿੰਦਾ ਹੈ ਤੇ ਉਕਤ ਨੌਜਵਾਨ ਵਲੋਂ ਜਹਾਜ਼ ‘ਚ ਬੰਬ ਹੋਣ ਦੀ ਅਫਵਾਹ ਫੈਲਾਈ ਗਈ ਸੀ। ਬੀਤੀ ਰਾਤ ਤੋਂ ਲੁਧਿਆਣਾ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਨੌਜਵਾਨ ਵਲੋਂ ਆਪਣੇ ਟਵੀਟਰ ਅਕਾਊਂਟ ਤੋਂ ਜਹਾਜ ‘ਚ ਬੰਬ ਹੋਣ ਦੀ ਅਫਵਾਹ ਫੈਲਾਈ ਗਈ ਸੀ ਤੇ ਸੁਰੱਖਿਆ ਏਜੰਸੀਆਂ ਨੂੰ ਵਖਤ ਪਾ ਦਿੱਤਾ ਸੀ। ਪੁਲਿਸ ਅਧਿਕਾਰੀ ਤੇ ਤਕਨੀਕੀ ਮਾਹਰ ਇਸ ਸਬੰਧੀ ਪਤਾ ਲਗਾਉਣ ‘ਚ ਲੱਗੇ ਰਹੇ ਅੱਜ ਜਦੋਂ ਇਸ ਨੌਜਵਾਨ ਬਾਰੇ ਪੱਤਾ ਚੱਲਿਆ ਤਾਂ ਲੁਧਿਆਣਾ ਪੁਲਿਸ ਦੇ ਅਧਿਕਾਰੀਆਂ ਨੇ ਜੈਪੁਰ ਪੁਲਿਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਜੈਪੁਰ ਪੁਲਿਸ ਵਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਹੈ।

Facebook Comment
Project by : XtremeStudioz